(ਸਮਾਜ ਵੀਕਲੀ)
ਝੂਠੀ ਸਲਤਨਤ ਦਾ ਝੂਠਾ ਗੁਣਗਾਣ,
ਮਨਜ਼ੂਰ ਨਹੀਂ,
ਸਾਨੂੰ ਤੇਰਾ ਨਾਦਰਸ਼ਾਹੀ ਫੁਰਮਾਨ,
ਮਨਜ਼ੂਰ ਨਹੀਂ,
ਥੋਪਣਾ ਚਾਹਵੇਂ ਕਾਲੇ ਕਾਨੂੰਨ,
ਤੂੰ ਸਾਡੇ ਤੇ,
ਤੇਰਾ ਇਹ ਤਾਨਾਸ਼ਾਹੀ ਰੁਝਾਨ,
ਮਨਜ਼ੂਰ ਨਹੀਂ,
ਮੁੱਠੀ ਭਰ ਲੋਟੂ ਮਹਿਲਾਂ,
ਵਾਲਿਆਂ ਲਈ,
ਕਰਣੇ ਸਾਡੇ ਵਿਹੜੇ ਸੁੰਨਸਾਨ,
ਮਨਜ਼ੂਰ ਨਹੀਂ,
ਹੱਡ ਤੋੜਵੀ ਮਿਹਨਤ ਕਰਦੇ,
ਕਿਰਤੀਆਂ ਦਾ,
ਭੋਰਾ ਵੀ ਸਾਨੂੰ ਨੁਕਸਾਨ,
ਮਨਜ਼ੂਰ ਨਹੀਂ,
ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ,
ਨਿੱਤ ਤੂੰ ਘੜਦਾ ਏਂ,
ਕਿਉਂ ਤੈਨੂੰ ਵਸਦੇ ਰਾਮ ਸਿੰਘ ਤੇ ਖ਼ਾਨ,
ਮਨਜ਼ੂਰ ਨਹੀਂ,
ਹੁਣ ਏਕੇ ਦਾ ਝੰਡਾ ਫੜ ਲਿਆ,
ਲੋਕਾਂ ਨੇ,
ਨਫਰਤ ਦੀ ਤੇਰੀ ਦੁਕਾਨ,
ਮਨਜ਼ੂਰ ਨਹੀਂ,
ਝੂਠੀ ਸਲਤਨਤ ਦਾ ਝੂਠਾ ਗੁਣਗਾਣ,
ਮਨਜ਼ੂਰ ਨਹੀਂ…….
ਪਰਮਜੀਤ ਲਾਲੀ