(ਸਮਾਜ ਵੀਕਲੀ)
ਪੱਕੇ ਚੁੱਲ੍ਹੇ ਤਿਆਰ ਹੋ ਗਏ
ਅਸੀਂ ਵੇਖੀਂ ਲੰਗਰ ਲਾ ਲੈਣੇ
ਹੌਲੀ ਹੌਲੀ ਰੰਗ ਪੰਜਾਬੀ
ਚੌਹੀਂ ਪਾਸੀਂ ਅਸੀਂ ਚੜ੍ਹਾ ਲੈਣੇ
ਮੱਝਾਂ ਲਿਆ ਕੇ ਕਿੱਲੇ ਗੱਡਣੇ
ਪਾਥੀਆਂ ਪੱਥ ਗਹੀਰੇ ਬਣਾ ਲੈਣੇ
ਝਲਕ ਨੀ ਪੂਰੀ ਫਿਲਮ ਦਿਖਾਉਣੀ
ਜਦ ਰੋਕ ਇਹ ਸਾਰੇ ਥਾਂ ਲੈਣੇ
ਰੁਲਦੂ ਬਾਬੇ ਵਰਗਿਆਂ ਦੇਖੀਂ
ਦਿੱਲੀ ਪੱਕੇ ਕੋਠੇ ਪਾ ਲੈਣੇ
ਜਤਿੰਦਰ ਭੁੱਚੋ
9501475400