ਕੈਲਗਰੀ (ਕੇਸਰ ਸਿੰਘ ਨੀਰ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਸਤਪਾਲ ਕੌਰ ਬੱਲ ਅਤੇ ਗੁਰਚਰਨ ਕੌਰ ਥਿੰਦ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਅਪ੍ਰੈਲ 13, 2019 ਨੂੰ ਸਾਹਿਤਕਾਰਾਂ ਅਤੇ ਸਾਹਿਤ ਪੇ੍ਰਮੀਆਂ ਦੇ ਭਰਵੇਂ ਇਕੱਠ ਵਿੱਚ ਹੋਈ। ਸਟੇਜ ਸਕੱਤਰ ਦੀ ਭੁਮਿਕਾ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਨਿਭਾਈ। ਆਏ ਹੋਏ ਸਾਹਿਤ ਪੇ੍ਰਮੀਆਂ ਨੂੰ ਜੀ ਆਇਆ ਆਖਿਦਿਆਂ ਵਿਸਾਖੀ ਦੇ ਇਤਿਹਾਸਕ ਦਿਵਸ ਅਤੇ ਜੱਲਿ੍ਹਆਂ ਵਾਲੇ ਬਾਗ਼ ਦੇ ਦੁਖਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਜੱਲਿ੍ਹਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗੀ।
ਕੈਲਗਰੀ ਦੀ ਬਹੁਵਿਧਾ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਜੱਲਿ੍ਹਆਂ ਵਾਲੇ ਬਾਗ਼ ਦੇ ਖੂਨੀ ਘਟਨਾ ਦੇ ਕਈ ਇਤਿਹਾਸਕ ਤੱਥਾਂ ਬਾਰੇ ਗੱਲ ਕਰਦਿਆਂ ਇੱਕ ਕਵਿਤਾ ਨਾਲ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਇਸ ਤੋਂ ਬਾਅਦ ਜੋਗਾ ਸਿੰਘ ਸਹੋਤਾ ਨੇ ਜੱਲਿ੍ਹਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਆਪਣੀ ਅਕੀਦਿਤ ਪੇਸ਼ ਕਰਦਿਆਂ ਸਾਹਿਤ ਪ੍ਰੇਮੀਆਂ ਨੂੰ ਇਤਿਹਾਸਕਾਰਾਂ ਵੱਲੋਂ ਪਾਏ ਗਏ ਭਲੇੁਖਿਆਂ ਬਾਰੇ ਸੁਚੇਤ ਕਰਦਿਆਂ ਬੇਨਤੀ ਕੀਤੀ ਕਿ ਸਾਨੂੰ ਤੱਥਾਂ ਨੂੰ ਖੋਜ ਕੇ ਪੜ੍ਹਨਾ ਚਾਹੀਦਾ ਹੈ। ਇਤਿਹਾਸਕਾਰਾਂ ਨੇ ਬਹੁਤ ਸਾਰੀ ਗ਼ਲਤ ਜਾਣਕਾਰੀ ਵੀ ਇਤਿਹਾਸ ਵਿੱਚ ਹੋਈ ਦਿੱਤੀ ਹੈ। ਵਿਸਾਖੀ ਦੀ ਵਧਾਈ ਦਿੰਦਿਆ ਖ਼ਾਲਸੇ ਦੀ ਸਥਾਪਨਾ ਦਿਵਸ ਬਾਰੇ ਇੱਕ ਕਵਿਤਾ ਨਾਲ ਹਾਜ਼ਰੀ ਭਰੀ। ਜਗਜੀਤ ਸਿੰਘ ਰਹਿਸੀ ਨੇ ਹਮੇਸ਼ਾ ਦੀ ਤਰ੍ਹਾਂ ‘ਅਨਮੋਲ ਵਚਨ’ ਦੇ ਸਿਰਲੇਖ ਹੇਠ ਬਹੁਤ ਮਕਬੂਲ ਉਰਦੂ ਅਤੇ ਪੰਜਾਬੀ ਦੇ ਸ਼ੇਅਰ ਦੀ ਅਟੱਲ ਸਚਾਈਆਂ ਦੀ ਬਹੁਤ ਹੀ ਵਿਲੱਖਣ ਢੰਗ ਪੇਸ਼ਕਾਰੀ ਕੀਤੀ। ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਅਪਣੀ ਬੁਲੰਦ ਅਵਾਜ਼ ਵਿੱਚ ਖ਼ਾਲਾਸਾ ਪੰਥ ਦੀ ਸਿਰਜਣਾ ਕਵੀਸ਼ਰੀ ਰੰਗ ਵਿੱਚ ਪੇਸ਼ ਕੀਤੀ। ਗੁਰਦੀਸ਼ ਕੌਰ ਗਰੇਵਾਲ ਵੱਲੋਂ ਪੰਜਾਬੀ ਮਾਂ-ਬੋਲੀ, ਮਾਂ, ਦੇ ਪਿਆਰ-ਸਤਿਕਾਰ ਅਤੇ ਧੀਆਂ ਨੂੰ ਨਾ ਮਾਰਨ ਦਾ ਸਨੇਹਾ ਦਿੰਦੀ ਕਵਿਤਾ ਦੀ ਪੇਸ਼ਕਾਰੀ ਸ਼ਲਾਘਾਯੋਗ ਸੀ।
ਪੰਜਾਬ ਤੋਂ ਆਏ ਕੁੰਢਾ ਸਿੰਘ ਜੋਸ਼ ਦੇ ਢਾਡੀ ਜਥੇ ਨੇ ਉਹੀ ਪੰਜਾਬ ਵਾਲਾ ਮਹੌਲ ਸਿਰਜ ਦਿੱਤਾ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਅਤੇ ਜੱਲਿ੍ਹਆਂ ਵਾਲੇ ਬਾਗ਼ ਦੇ ਦੀ ਗਾਥਾ ਅਤੇ ਸ਼ਹੀਦ ਉਦਮ ਸਿੰਘ ਦੀ ਬਹਾਦਰੀ ਦੀ ਵਾਰ ਪੇਸ਼ ਕਰਕੇ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ। ਸਰੋਤਿਆਂ ਨੇ ਆਪਣੇ ਆਪ ਨੂੰ ਪੰਜਾਬ ਵਿੱਚ ਬੈਠੇ ਮਹਿਸੂਸ ਕੀਤਾ। ਬਹੁਤ ਹੀ ਸੁਰੀਲੀ ਅਵਾਜ਼ ਦੇ ਮਾਲਕ ਸਖੁਵਿੰਦਰ ਸਿੰਘ ਤੂਰ ਨੇ ਸੁਰਿੰਦਰ ਗੀਤ ਦਾ ਇੱਕ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ। ਸਮਾਜ ਸੇਵੀ ਜਰਨੈਲ ਸਿੰਘ ਤੱਗੜ ਜੋ, ਪਿਛਲੇ ਦਿਨੀ ਪੰਜਾਬ ਫੇਰੀ ਤੋਂ ਆਏ ਹਨ, ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾਉਦੇ ਹੋਏ ਚਿੰਤਾ ਪ੍ਰਗਟ ਕੀਤੀ ਕਿ ਜੋ ਪ੍ਰਵਾਸੀ ਪੰਜਾਬੀ, ਪੰਜਾਬ ਦੀ ਤਰੱਕੀ ਦੀ ਆਸ ਕਰਦੇ ਸੀ ਉਹ ਬਿਲਕੁਲ ਹੀ ਨਜ਼ਰ ਨਹੀਂ ਆਉਦੀ। ਉਨ੍ਹਾਂ ਜਗਜੀਤ ਸਿੰਘ ਪਿਆਸਾ ਦੀ ਇੱਕ ਰਚਨਾ ਵੀ ਸਾਂਝੀ ਕੀਤੀ। ਸਰਬਜੀਤ ਕੌਰ ਉੱਪਲ ਨੇ ਗੁਰਦੀਸ਼ ਗਰੇਵਾਲ ਦੀ ਇੱਕ ਰਚਨਾ ‘ਪਗੜੀ ਸੰਭਾਲ ਜੱਟਾ’ ਜੋ ਪੰਜਾਬੀ ਨੋਜੁਆਨਾਂ ਨੂੰ ਨਸ਼ਿਆਂ ਵੱਲੋਂ ਹੋੜਨ ਦੀ ਤਾਗੀਦ ਕਰਦੀ ਸੀ, ਬਹੁਤ ਹੀ ਪ੍ਰਭਾਵਸ਼ਾਲੀ ਢੰਗ ਪੇਸ਼ ਨਾਲ ਕੀਤੀ। ਹਰਕੀਰਤ ਸਿੰਘ ਧਾਰੀਵਾਲ ਨੇ ‘ਵਾਪਸੀ’ ਨਾਂ ਦੀ ਕਵਿਤਾ ਰਾਹੀਂ ਮਨੁੱਖੀ ਬਰਾਬਰਤਾ ਦਾ ਸਨੇਹਾ ਦਿੱਤਾ ਅਤੇ ਮਨੁੱਖ ਨੂੰ ਚੰਗੇ ਗੁਣ ਗ੍ਰਹਿਣ ਕਰਨ ਦੇ ਬੁਨਿਆਦੀ ਅਸੂਲਾਂ ਤੇ ਵਾਪਸ ਆਉਣ ਲਈ ਪ੍ਰੇਰਿਆ।ਹਰਮਿੰਦਰ ਕੌਰ ਚੁੱਘ ਨੇ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਪੇਸ਼ ਕਰਦਿਆਂ ਇੱਕ ਹਾਸਰਸ ਰਾਹੀਂ ਸਰੋਤਿਆਂ ਨੂੰ ਖੂਬ ਹਸਾਇਆ। ਲਖਵਿੰਦਰ ਸਿੰਘ ਜੌਹਲ ਨੇ ਖ਼ਾਲਸਾ ਪੰਥ ਦੀ ਸਾਜਨਾ ਦੀ ਕਵਿਤਾ ਸੁਣਾ ਕੇ ਸਿੱਖ ਇਤਿਹਾਸ ਨਾਲ ਜੋੜਿਆ।
ਕੇਸਰ ਸਿੰਘ ਨੀਰ ਨੇ ਚੌਬਰਗੇ ਸੁਣਾਏ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਸਲਾਹਿਆਂ। ਸਤਨਾਮ ਸਿੰਘ ਢਾਅ ਨੇ ਜੱਲਿ੍ਹਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਉਨ੍ਹਾਂ ਆਖਿਆ ਕਿ ਜਿੰਨ੍ਹਾਂ ਸ਼ਹੀਦਾਂ ਨੇ ਸਾਂਝਾ ਖੂਨ ਡੋਲਿ੍ਹਆ, ਉਨ੍ਹਾਂ ਨੂੰ ਅੱਜ ਵੰਡਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਵਿਛੜੇ ਸਾਹਿਤਕਰਾਂ, ਡਾ. ਜਗਤਾਰ ਅਤੇ ਅਮਰੀਕ ਸਿੰਘ ਪੂੰਨੀ ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਸੁਣਾ ਕੇ ਉਨਾਂ ਨੂੰ ਉਨਾਂ ਦੀ ਬਰਸੀ ‘ਤੇ ਯਾਦ ਕੀਤਾ।
ਇਨ੍ਹਾਂ ਤੋਂ ਇਲਾਵਾ ਹਰਦੀਪ ਸਿੰਘ ਗੁਰਮ, ਪ੍ਰੋ ਸੁਖਵਿੰਦਰ ਸਿੰਘ ਥਿੰਦ, ਗੁਰਦੇਵ ਸਿੰਘ ਬੱਲ, ਅਮਰ ਸਿੰਘ ਕਿੰਗਰਾ, ਗੁਲਜੀਤ ਕੌਰ, ਅਵਤਾਰ ਕੌਰ ਤੱਗੜ, ਪ੍ਰਿਤਪਾਲ ਸਿੰਘ ਮੱਲੀ੍ਹ, ਬਲਬੀਰ ਕੌਰ ਮੱਲ੍ਹੀ, ਸਪਿੰਦਰ ਸਿੱਧੂ. ਤੇਜਾ ਸਿੰਘ ਥਿਆੜਾ ਅਤੇ ਪੈਰੀ ਮਾਹਲ ਨੇ ਵੀ ਇਸ ਸਾਹਿਤਕ ਇਕਤੱਰਤਾ ਵਿਚ।
ਸਤਪਾਲ ਕੌਰ ਬੱਲ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪੇ੍ਰਮੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਖੁਸ਼ੀਆਂ ਗਮੀਆਂ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ। ਇਹ ਦੋਵੇ ਪਹਿਲੂ ਨਾਲੋ ਨਾਲ ਚਲਦੇ ਹਨ। ਅੱਜ ਦਾ ਦਿਨ ਮਨੁੱਖੀ ਸਮਾਨਤਾ ਅਤੇ ਸੁਤੰਤਰਤਾ ਦੇ ਬ੍ਰਹਿਮੰਡੀ ਕਾਰਜ਼ਾ ਨੂੰ ਧਰਤੀ ਤੇ ਕੁਦਰਤੀ ਜੋੜ ਨਾਲ ਅਮਲ ਵਿੱਚ ਲਿਆਉਣ ਦਾ ਸ਼ੁਭ ਦਿਹਾੜਾ ਹੈ। ਸਾਨੂੰ ਆਪਣੇ ਸਭਿਆਚਾਰ, ਮਾਂ-ਬੋਲੀ ਅਤੇ ਆਪਣੇ ਸੰਸਕਰਾਂ ਨਾਲ ਜੁੜਕੇ ਆਪਣੇ ਪੁਰਖਿਆਂ, ਜਿਨ੍ਹਾਂ ਜਬਰ ਅਤੇ ਜ਼ੁਲਮ ਦੇ iਖ਼ਲਾਫ਼ ਆਪਣੀਆਂ ਕੁਰਬਾਨੀਆਂ ਦੇ ਕੇ ਅੱਜ ਦੀ ਆਜ਼ਾਦ ਫ਼ਿਜਾ ਵਿੱਚ ਸਾਹ ਲੈਣ ਦੇ ਯੋਗ ਬਣਾਇਆ ਉਨ੍ਹਾਂ ਨਾਲ ਇੱਕ ਸੁਰ ਹੋ ਕੇ ਚੱਲਣਾ ਪਵੇਗਾ। ਵਿਸਾਖੀ ਵਰਗੇ ਤਿਉਹਾਰ ਨੂੰ ਮਨਾਉਦੇ ਹੋਏ ਜ਼ੱਲਿ੍ਹਆਂ ਵਾਲੇ ਬਾਗ਼ ਦੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾ ਹੋਵੇਗਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਆਖਿਆ ਮਈ ਮਹੀਨੇ ਦੀ ਮੀਟਿੰਗ ਉਸ ਦਿਨ ਨਗਰ-ਕੀਰਤਨ ਕਰਕੇ ਨਹੀਂ ਹੋਵੇਗੀ। ਉਨ੍ਹਾਂ ਅਪੀਲ ਕੀਤੀ ਕਿ ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ 8 ਜੂਨ, 2019 ਹੋ ਰਿਹਾ ਹੈ ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਹਿੱਸਾ ਲਓ। ਹੋਰ ਜਾਣਕਾਰੀ ਲਈ 403-681-3132 ‘ਤੇ ਜਸਵੰਤ ਸਿੰਘ ਸੇਖੋਂ, ਅਤੇ 403-590-1403 ‘ਤੇ ਸਤਪਾਲ ਕੌਰ ਬੱਲ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
INDIA ਜੱਲਿ੍ਹਆਂ ਵਾਲੇ ਬਾਗ਼ ਦੇ ਦੁਖਾਂਤ ਦੀ ਸ਼ਤਾਬਦੀ ‘ਤੇ ਅਰਪਨ ਲਿਖਾਰੀ ਸਭਾ ਵੱਲੋਂ...