ਜੰਮੂ ਦੇ ਸਰਹੱਦੀ ਪਿੰਡਾਂ ‘ਚ ਮੋਰਟਾਰ ਸ਼ੈਲ ਤੇ ਰਾਕੇਟ ਦਾਗ ਰਹੀ ਹੈ ਪਾਕਿਸਤਾਨੀ ਫ਼ੌਜ

ਰਾਜੌਰੀ : ਪਾਕਿਸਤਾਨ ਗੋਲ਼ਾਬਾਰੀ ਦਾ ਭਾਰਤੀ ਫ਼ੌਜ ਨੇ ਕਰਾਰਾ ਜਵਾਬ ਮਿਲਣ ਤੋਂ ਬਾਅਦ ਵੀ ਸਰਹੱਦ ਪਾਰ ਤੋਂ ਨਾਪਾਕ ਸਾਜ਼ਿਸ਼ਾਂ ਜਾਰੀ ਰੱਖੀਆਂ ਹਨ। ਐਤਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਜੰਮੂ ਡਵੀਜ਼ਨ ਦੇ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਤੇ ਨੌਸ਼ਹਿਰਾ ਸੈਕਟਰ ‘ਚ ਕਲਾਲ, ਡੀਂਗ ਤੇ ਸੇਰੀ ਸਮੇਤ 10 ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਗੋਲ਼ਾਬਾਰੀ ਕੀਤੀ। ਗੋਲ਼ਾਬਾਰੀ ਸਵੇਰ ਤੋਂ ਦੇਰ ਸ਼ਾਮ ਤਕ ਰੁਕ-ਰੁਕ ਕੇ ਹੁੰਦੀ ਰਹੀ। ਕਈ ਮਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਪਾਕਿਸਤਾਨੀ ਫ਼ੌਜ ਕਈ ਦਿਨਾਂ ਤੋਂ ਗੋਲ਼ਾਬਾਰੀ ਦੀ ਆੜ ‘ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ ਕਰ ਰਹੀ ਹੈ।ਸਵੇਰੇ ਨੌਂ ਵਜੇ ਪਾਕਿਸਤਾਨੀ ਫ਼ੌਜ ਨੇ ਸੁੰਦਰਬਨੀ ਤੇ ਨੌਸ਼ਹਿਰਾ ਸੈਕਟਰ ਦੇ 10 ਪਿੰਡਾਂ ‘ਚ ਮੋਰਟਾਰ ਸ਼ੈਲ ਤੇ ਛੋਟੇ ਰਾਕੇਟ ਦਾਗਨੇ ਸ਼ੁਰੂ ਕਰ ਦਿੱਤੇ। ਇਸ ਨਾਲ ਹਰ ਤਰ੍ਹਾਂ ਭਾਜੜ ਪੈ ਗਈ। ਮੋਰਟਾਰ ਤੇ ਰਾਕੇਟ ਘਰਾਂ ਦੇ ਉੱਪਰ ਡਿੱਗਣ ਲੱਗੇ ਤਾਂ ਲੋਕਾਂ ਨੇ ਪਿੰਡਾਂ ‘ਚ ਬਣੇ ਬੰਕਰਾਂ ‘ਚ ਪਨਾਹ ਲੈ ਕੇ ਜਾਨ ਬਚਾਈ।  ਉੱਥੇ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਤੋਂ ਬਾਅਦ ਸਰਹੱਦ ਪਾਰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਨੇ ਗੋਲ਼ਾਬਾਰੀ ਜਾਰੀ ਰੱਖੀ। ਡੀਂਗ ਦੇ ਸਰਪੰਚ ਰੋਮੇਸ਼ ਕੁਮਾਰ ਦਾ ਕਹਿਣਾ ਹੈ ਕਿ ਗੋਲ਼ਾਬਾਰੀ ਏਨੀ ਤੇਜ਼ ਸੀ ਕਿ ਘਰਾਂ ‘ਚੋਂ ਨਿਕਲ ਕੇ ਬੰਕਰਾਂ ਤਕ ਪਹੁੰਚਣਾ ਮੁਸ਼ਕਲ ਹੋ ਗਿਆ ਸੀ।

Previous articleਕਿਸੇ ਘੁਸਪੈਠੀਏ ਨੂੰ ਨਹੀਂ ਰਹਿਣ ਦੇਵਾਂਗੇ ਦੇਸ਼ ‘ਚ : ਸ਼ਾਹ
Next articleਪਾਕਿ ‘ਚ ਹੁਣ ਈਸਾਈ ਕੁੜੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ