ਜੰਮੂ ਕਸ਼ਮੀਰ ਪੁਲੀਸ ਨੂੰ ਮਿਲਣਗੇ ਅਤਿ-ਆਧੁਨਿਕ ਅਮਰੀਕੀ ਹਥਿਆਰ

ਜੰਮੂ (ਸਮਾਜ ਵੀਕਲੀ):  ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਚਲਾਉਣ ਲਈ ਜੰਮੂ ਕਸ਼ਮੀਰ ਪੁਲੀਸ ਨੂੰ ਜਲਦ ਹੀ ਅਮਰੀਕਾ ਦੇ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਅਮਰੀਕਾ ਦੀ ਬਣੀ ਸਿਗ ਸੋਇਰ ਅਸਾਲਟ ਰਾਈਫਲ ਅਤੇ ਪਿਸਤੌਲ ਦਿੱਤੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਆਧੁਨਿਕ ਹਥਿਆਰ ਪ੍ਰਾਪਤ ਕਰਨ ਵਾਲੀ ਸ਼ਾਇਦ ਦੇਸ਼ ਦੀ ਪਹਿਲੀ ਪੁਲੀਸ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਬਲਾਂ ਨੂੰ 500 ਸਿਗ ਸੋਇਰ-716 ਰਾਈਫਲਜ਼ ਅਤੇ 100 ਸਿਗ ਸੋਇਰ ਐੱਮਪੀਐਕਸ 9ਐੱਮਐੱਮ ਪਿਸਤੌਲ ਦਿੱਤੇ ਜਾਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਆਹ ਬਿੱਲ: ਸਵਾਤੀ ਮਾਲੀਵਾਲ ਵੱਲੋਂ ਨਾਇਡੂ ਨੂੰ ਪੱਤਰ
Next articleਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਵਰਤੋਂ ਸੱਭਿਅਕ ਭਾਸ਼ਾ ਨਾਲ ਕੀਤੀ ਜਾਵੇ: ਨਾਇਡੂ