ਜੰਮੂ ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਤੇ ਮੈਦਾਨਾਂ ’ਚ ਮੀਂਹ

ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਮਸ਼ਹੂਰ ਸਕੀ ਰਿਜ਼ੌਰਟ ਗੁਲਮਰਗ ਤੇ ਕੁਝ ਹੋਰ ਉੱਚੇ ਇਲਾਕਿਆਂ ਵਿਚ ਅੱਜ ਹਲਕੀ ਬਰਫ਼ਬਾਰੀ ਹੋਈ। ਜਦਕਿ ਮੈਦਾਨਾਂ ਵਿਚ ਮੀਂਹ ਪਿਆ। ਅਧਿਕਾਰੀਆਂ ਮੁਤਾਬਕ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸਥਿਤ ਗੁਲਮਰਗ ਰਿਜ਼ੌਰਟ ’ਤੇ ਰੁਕ-ਰੁਕ ਕੇ ਹਲਕੀ ਬਰਫ਼ਬਾਰੀ ਹੋਈ।

ਪਿਛਲੇ 24 ਘੰਟਿਆਂ ਦੌਰਾਨ ਹੋਰਨਾਂ ਉੱਚੇ ਖੇਤਰਾਂ ਤੇ ਲੱਦਾਖ ਖੇਤਰ ਵਿਚ ਵੀ ਬਰਫ਼ਬਾਰੀ ਹੋਈ ਹੈ। ਸ੍ਰੀਨਗਰ ਵਿਚ ਪੂਰਾ ਦਿਨ ਮੀਂਹ ਪੈਂਦਾ ਰਿਹਾ। ਮੀਂਹ ਤੇ ਬਰਫ਼ਬਾਰੀ ਕਾਰਨ ਵਾਦੀ ਵਿਚ ਤਾਪਮਾਨ ਆਮ ਨਾਲੋਂ ਕਈ ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਵਾਦੀ ਵਿਚ ਐਤਵਾਰ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਸੋਮਵਾਰ ਤੋਂ ਮੌਸਮ ਵਿਚ ਸੁਧਾਰ ਆਉਣ ਦੀ ਸੰਭਾਵਨਾ ਜਤਾਈ ਗਈ ਹੈ।

Previous articleਕੁੰਭ ਤੋਂ ਗੁਜਰਾਤ ਮੁੜਨ ਵਾਲਿਆਂ ਲਈ ਕਰੋਨਾ ਟੈਸਟ ਲਾਜ਼ਮੀ
Next articleਕਰੋਨਾ ਦੀ ਦੂਜੀ ਲਹਿਰ ਲਈ ਕੇਂਦਰ ਤੇ ਚੋਣ ਕਮਿਸ਼ਨ ਜ਼ਿੰਮੇਵਾਰ: ਸ਼ਿਵ ਸੈਨਾ