ਜੰਮੂ-ਕਸ਼ਮੀਰ ‘ਚ ਲਾਗੂ ਕੀਤਾ ਗਿਆ ਸੰਪੂਰਨ ਭਾਰਤੀ ਸੰਵਿਧਾਨ : ਮੋਦੀ

ਬਿਜੇਂਦਰ ਬੰਸਲ, ਸੋਨੀਪਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਖੰਡ ਭਾਰਤ ਦੇ ਇਤਿਹਾਸ ਵਿਚ 5 ਅਗਸਤ ਦੀ ਤਰੀਕ ਸੁਨਹਿਰੇ ਅੱਖਰਾਂ ਵਿਚ ਲਿਖੀ ਜਾਵੇਗੀ, ਕਿਉਂਕਿ ਇਸੇ ਦਿਨ ਜੰਮੂ-ਕਸ਼ਮੀਰ ਵਿਚ ਭਾਰਤੀ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ। ਉਹ ਸ਼ੁੱਕਰਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਅਭਿਆਨ ਤਹਿਤ ਸੋਨੀਪਤ ਦੇ ਮੋਹਾਨਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਾ 370 ਅਤੇ 35ਏ ਕਾਰਨ ਜੰਮੂ-ਕਸ਼ਮੀਰ ਦੇ ਸਮੁੱਚੇ ਵਿਕਾਸ ਵਿਚ ਜਿਹੜੀਆਂ ਰੁਕਾਵਟਾਂ ਸਨ, ਉਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਹਾਜ਼ਰ ਲੋਕਾਂ ਨੂੰ ਸਵਾਲ ਕੀਤਾ ਕਿ ਦੇਸ਼ ਹਿੱਤ ਸਿਆਸਤ ਤੋਂ ਉੱਪਰ ਹੋਣਾ ਚਾਹੀਦਾ ਹੈ ਜਾਂ ਨਹੀਂ, ਜਵਾਬ ਵਿਚ ਹਾਂ ਆਉਣ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਨੀਪਤ ਦੇ ਲੋਕਾਂ ਦੀ ਇਹ ਭਾਵਨਾ ਹੁਣ ਤਕ ਕਾਂਗਰਸ ਅਤੇ ਉਸ ਵਰਗੀਆਂ ਪਾਰਟੀਆਂ ਦੇ ਕੰਨਾਂ ਤਕ ਨਹੀਂ ਪਹੁੰਚੀ ਹੈ। ਉਨ੍ਹਾਂ ਕਾਂਗਰਸ ‘ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਦੇਸ਼ ਹਿੱਤ ਦਾ ਕੰਮ ਹੁੰਦਾ ਹੈ, ਕਾਂਗਰਸ ਨੇਤਾਵਾਂ ਦੇ ਢਿੱਡ ਵਿਚ ਦਰਦ ਹੋਣ ਲੱਗਦਾ ਹੈ। ਕਾਂਗਰਸ ਦੀ ਇਹ ਬਿਮਾਰੀ ਲਾਇਲਾਜ ਹੋ ਗਈ ਹੈ। ਮੋਦੀ ਨੇ ਕਿਹਾ ਕਿ ਦੇਸ਼ ਹੁਣ ਇਹ ਵੀ ਜਾਣ ਗਿਆ ਹੈ ਕਿ ਕਾਂਗਰਸ ਨੂੰ ਇਹ ਦਰਦ ਕਿਉਂ ਹੁੰਦਾ ਹੈ? ਅਸਲ ਵਿਚ ਇਨ੍ਹਾਂ ਦੇ ਇਸ ਦਰਦ ਨਾਲ ਪਾਕਿਸਤਾਨ ਵਿਚ ਬੈਠੇ ਇਨ੍ਹਾਂ ਦੇ ਹਮਦਰਦਾਂ ਨੂੰ ਫ਼ਾਇਦਾ ਹੁੰਦਾ ਹੈ।

Previous article2024 ਤਕ ਰੱਖਿਆ ਬਰਾਮਦ ਵੱਧ ਕੇ ਹੋ ਜਾਵੇਗੀ 35 ਹਜ਼ਾਰ ਕਰੋੜ : ਫ਼ੌਜ ਮੁਖੀ ਬਿਪਿਨ ਰਾਵਤ
Next articleਬੀਸੀਸੀਆਈ ਦੇ ਸੰਭਾਵੀ ਪ੍ਰਧਾਨ ਸੌਰਵ ਗਾਂਗੁਲੀ ਨੂੰ ਸਨਮਾਨਿਤ ਕਰੇਗਾ ਕੈਬ