ਜੰਡਿਆਲਾ ਗੁਰੂ

(ਸਮਾਜ ਵੀਕਲੀ)

ਚੇਤਾ ਨਹੀਂਓ ਭੁੱਲਦਾ ਸੱਜਣਾ ਲੰਘੇ ਸੀ ਦਿਨ ਸੌਖੇ ਜੋ
ਹੁਣ ਕੀ ਕਰਾਂ ਮੈਂ ਸਾਂਭ ਸਾਂਭ ਕੇ ਦਿੱਤੇ ਸੱਜਣਾ ਧੋਖੇ ਜੋ

ਤੂੰ ਕਹਿਨੀ ਸਾਂ ਕੇਰਾਂ ਤੇ ਮੈਂ ਭੱਜ ਮਿਲਣੇ ਨੂੰ ਆ ਜਾਨਾਂ
ਸੱਦਕੇ ਜਾਵਾਂ ਮੇਰੇ ਵਾਰੀਂ ਮਿਲਣ ਜਵਾਬ ਅਨੋਖੇ ਜੋ

ਖੇਡ ਇਸ਼ਕ ਦੀ ਬਾਹਲੀ ਅਥਰੀ ਪੈਰ ਪੈਰ ਅਜਮਾਉਂਦੀ ਹੈ
ਤੇ ਬਚ ਬਚ ਕੇ ਵੀ ਬਚ ਨਹੀਂ ਹੁੰਦਾ ਭਾਵੇਂ ਰਸਤੇ ਘੋਖੇ ਜੋ

ਇਸ਼ਕ ਦੀ ਆੜਤ ਦੇ ਵਿੱਚ ਸੱਜਣਾ ਸੌਦਾ ਮਿਲਿਆ ਘਾਟੇ ਦਾ
ਸਦਰਾਂ ਵਾਲੇ ਮਿੱਟੀ ਹੋ ਗਏ ਸਾਰੇ ਲੇਖੇ ਜੋਖੇ ਜੋ

ਮੀਟਕੇ ਬੈਠਾ ਸੀ ਮੈਂ ਅੱਖੀਆਂ ਕੋਲ ਸਮਝਦਾ ਸੀ ਓਹਨੂੰ
ਕਿ ਦੂਰ ਵਸੇਂਦਾ ਸੱਜਣ ਮਿਲਿਆ ਖੁੱਲੇ ਨੈਣ ਝਰੋਖੇ ਜੋ

ਹੰਝੂ, ਹਾਸੇ, ਵਫਾ ਦੇ ਵਾਅਦੇ ਝੂਠੇ “ਸ਼ੁਕਰਗੁਜ਼ਾਰ” ਸਿਓਂ
ਅੱਜ ਕੱਲ ਨਹੀਂਓ ਲੱਭਦੇ ਸੱਜਣਾ ਸੱਜਣ ਹੁੰਦੇ ਚੋਖੇ ਜੋ

ਚੇਤਾ ਨਹੀਂਓ ਭੁੱਲਦਾ ਸੱਜਣਾ ਲੰਘੇ ਸੀ ਦਿਨ ਸੌਖੇ ਜੋ
ਹੁਣ ਕੀ ਕਰਾਂ ਮੈਂ ਸਾਂਭ ਸਾਂਭ ਕੇ ਦਿੱਤੇ ਸੱਜਣਾ ਧੋਖੇ ਜੋ

ਸ਼ੁਕਰਗੁਜ਼ਾਰ ਸਿੰਘ ਐਡਵੋਕੇਟ
ਜੰਡਿਆਲਾ ਗੁਰੂ(ਅੰਮ੍ਰਿਤਸਰ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਜ਼ਮਾਨਾ
Next articleਗੀਤ ( ਘਰ ਦੀ ਇੱਜਤ )