ਲੰਡਨ (ਸਮਾਜ ਵੀਕਲੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਦੇਸ਼ ਦੀ ਸਿੱਖਿਆ ਪ੍ਰਣਾਲੀ ’ਚ ਵੱਡਾ ਬਦਲਾਅ ਲਿਆਊਣ ਦੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਕਰੋਨਾਵਾਇਰਸ ਲੌਕਡਾਊਨ ਤੋਂ ਪ੍ਰਭਾਵਿਤ ਲੋਕਾਂ ਨੂੰ ਕਾਲਜ ਦੇ ਕੋਰਸ ਮੁਫ਼ਤ ਕਰਾਊਣ ਦੀ ਪੇਸ਼ਕਸ਼ ਕੀਤੀ ਹੈ। ਚਾਂਸਲਰ ਰਿਸ਼ੀ ਸੂਨਕ ਵੱਲੋਂ ਤਿਆਰ ਵੱਖ ਵੱਖ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਜੌਹਨਸਨ ਨੇ ਕਿਹਾ ਕਿ ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਵੱਖ ਵੱਖ ਨੌਕਰੀਆਂ ਲਈ ਦਰਖ਼ਾਸਤ ਦੇਣ ਤੋਂ ਪਹਿਲਾਂ ਮੁੜ ਤੋਂ ਹੁਨਰਮੰਦ ਹੋਣਾ ਚਾਹੀਦਾ ਹੈ ਅਤੇ ਇਹ ਕੋਰਸ ਰੁਜ਼ਗਾਰ ਦਿਵਾਊਣ ’ਚ ਸਹਾਇਤਾ ਕਰਨਗੇ।
HOME ਜੌਹਨਸਨ ਵੱਲੋਂ ਕੋਵਿਡ ਪ੍ਰਭਾਵਿਤ ਕਾਮਿਆਂ ਲਈ ਮੁਫ਼ਤ ਕੋਰਸਾਂ ਦੀ ਪੇਸ਼ਕਸ਼