ਜੋ ਗ਼ਮਾਂ ਤੋਂ ਡਰ ਕੇ

(ਸਮਾਜ ਵੀਕਲੀ)

ਜੋ ਗ਼ਮਾਂ ਤੋਂ ਡਰ ਕੇ ਕਰਦਾ ਖੁਦਕੁਸ਼ੀ ਹੈ ,
ਉਹ ਨਾ ਜਾਣੇ ਕਿੰਨਾ ਜੀਵਨ ਕੀਮਤੀ ਹੈ ।

ਇੱਥੇ ਸਾਰੇ ਮਾਇਆ ਕੱਠੀ ਕਰ ਰਹੇ ਨੇ ,
ਕੌਣ ਅੱਜ ਕਲ੍ਹ ਰੱਬ ਦੀ ਕਰਦਾ ਬੰਦਗੀ ਹੈ ?

ਉਸ ਨੂੰ ਸਾਰੇ ਆਪਣੇ ਵਰਗੇ ਜਾਪਦੇ ਨੇ ,
ਜਿਸ ਦੇ ਹੇਠਾਂ ਹੁੰਦੀ ਗੱਦੀ ਗੁਦਗੁਦੀ ਹੈ ।

ਜੱਗ ਤੇ ਛਾ ਜਾਉ ਚੰਗੇ ਕੰਮ ਕਰਕੇ ,
ਮੌਤ ਪਿੱਛੋਂ ਜ਼ਿੰਦਗੀ ਕਿਸ ਨੂੰ ਮਿਲੀ ਹੈ ?

ਆਪਣਾ ਮਨ ਵੀ ਅੰਦਰੋਂ ਰੁਸ਼ਨਾਣਾ ਪੈਣਾ ,
ਯਾਰੋ , ਬਾਹਰ ਰਾਤ ਭਾਵੇਂ ਚਾਨਣੀ ਹੈ ।

ਮੈਂ ਇਨ੍ਹਾਂ ਦੇ ਨਾਲ ਰਹਿੰਦਾ ਘੁੰਮਦਾ ਹਾਂ,
ਮੇਰੀ ਗ਼ਜ਼ਲਾਂ ਨਾਲ ਗੂੜ੍ਹੀ ਦੋਸਤੀ ਹੈ ।

                ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554
Previous articleਜੋ ਦੁੱਖਾਂ ਦਾ ਸਮੁੰਦਰ
Next articleਜ਼ਿੰਦਗੀ ਨਾ’ ਪਿਆਰ