ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਦੇ ਅਨੇਕਾਂ ਵੱਡੇ ਸਮਾਗਮਾਂ ਕਰਵਾਏ ਜਾਣਗੇ ਪਰ ਇਨ੍ਹਾਂ ਸਮਾਗਮਾਂ ਮੌਕੇ ਵੀ ਕਈ ਅਹਿਮ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਅਣਗੌਲਿਆਂ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਇੱਕ ਨਾਮ ਹੈ ਕੈਪਟਨ ਕਰਮ ਸਿੰਘ ਮੱਲ੍ਹੀ ਦਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਨਾਲ ਸਬੰਧਤ ਕੈਪਟਨ ਕਰਮ ਸਿੰਘ ਦੇਸ਼ ਦੇ ਸਭ ਤੋਂ ਵੱਡੇ ਫੌਜੀ ਸਨਮਾਨ ਪਰਮਵੀਰ ਚੱਕਰ ਹਾਸਲ ਕਰਨ ਵਾਲੇ ਭਾਰਤ ਦੇ ਪਹਿਲੇ ਹਨ।
ਸਾਲ 1948 ਵਿੱਚ ਪਾਕਿਸਤਾਨ ਨਾਲ ‘ਟੈੱਥਵਾਲ ਅਪਰੇਸ਼ਨ’ ਦੌਰਾਨ ਕੈਪਟਨ ਕਰਮ ਸਿੰਘ ਨੇ ਫ਼ੌਜ ਦੀ ਅਗਵਾਈ ਕੀਤੀ। ਇਸ ਲੜਾਈ ਵਿੱਚ ਉਹ ਇਕੱਲੇ ਜਿਉਂਦੇ ਰਹੇ ਤੇ ਉਨ੍ਹਾਂ ਦੇ 15-16 ਦੇ ਗੋਲੀਆਂ ਵੀ ਲੱਗੀਆਂ ਸਨ। ਉਨ੍ਹਾਂ ਵਲੋਂ ਇਹ ਅਪਰੇਸ਼ਨ ਆਪੇ ਦਮ ‘ਤੇ ਫ਼ਤਹਿ ਕੀਤਾ ਗਿਆ ਸੀ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ
ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਵਲੋਂ 26 ਜਨਵਰੀ 1951 ਵਿੱਚ ‘ਪਰਮਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਕੈਪਟਨ ਕਰਮ ਸਿੰਘ 1969 ਵਿੱਚ ਫ਼ੌਜ ਵਿੱਚੋਂ ਸੇਵਾਮੁਕਤ ਹੋਏ ਅਤੇ 1993 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬਰਨਾਲਾ ਜ਼ਿਲ੍ਹੇ ਵਿੱਚ ਉਹ ਇਕੱਲੇ ਪਰਮਵੀਰ ਚੱਕਰ ਜੇਤੂ ਹਨ ਪਰ ਉਨ੍ਹਾਂ ਦੀ ਜ਼ਿਲ੍ਹੇ ਵਿੱਚ ਕੋਈ ਯਾਦਗਾਰ ਨਾ ਬਣੀ। ਕੈਪਟਨ ਕਰਮ ਸਿੰਘ ਦੇ ਬੇਟੇ ਹਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਰਕਾਰਾਂ ਵਲੋਂ ਕੋਈ ਬਹੁਤਾ ਲਾਭ ਪਰਿਵਾਰ ਨੂੰ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਯਾਦਗਾਰ ਲਈ ਕੋਈ ਉਪਰਾਲਾ ਕੀਤਾ ਗਿਆ।
ਸਾਲ 1977 ਵਿੱਚ ਪੰਜਾਬ ਸਰਕਾਰ ਵਲੋਂ ਪਰਿਵਾਰ ਨੂੰ ਸਿਰਫ਼ 1 ਲੱਖ ਰੁਪਇਆ ਦਿੱਤਾ ਗਿਆ ਸੀ, ਜਦੋਂਕਿ ਹੋਰ ਪਰਮਵੀਰ ਚੱਕਰ ਵਿਜੇਤਾ ਪਰਿਵਾਰਾਂ ਨੂੰ 15 ਏਕੜ ਜ਼ਮੀਨ ਦਿੱਤੀ ਗਈ ਸੀ। ਕੈਪਟਨ ਦੇ 3 ਪੋਤੇ ਹਨ ਪਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਦੇ ਪਿਤਾ ਦੀ ਯਾਦ ਵਿੱਚ ਸੰਗਰੂਰ ਵਿੱਚ ਬੁੱਤ ਸਥਾਪਤ ਕੀਤਾ ਗਿਆ ਸੀ ਪਰ ਬਰਨਾਲਾ ਜ਼ਿਲ੍ਹੇ ਬਣੇ ਨੂੰ 14 ਬੀਤ ਗਏ ਹਨ ਪਰ ਹੁਣ ਤੱਕ ਕੋਈ ਯਾਦਗਾਰ ਨਹੀਂ ਬਣਾਈ ਗਈ। ਜ਼ਿਲ੍ਹੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕੈਪਟਨ ਕਰਮ ਸਿੰਘ ਕੌਣ ਸਨ? ਪਿੰਡ ਵਿੱਚ ਬੱਸ ਅੱਡਾ ਉਨ੍ਹਾਂ ਦੀ ਯਾਦ ‘ਚ ਬਣਿਆ ਹੋਇਆ ਸੀ। ਉਹ ਵੀ ਨਵਾਂ ਹਾਈਵੇਅ ਬਣਨ ਕਾਰਨ ਢਾਹ ਦਿੱਤਾ ਗਿਆ। ਹੁਣ ਬੱਸ ਅੱਡੇ ‘ਤੇ ਇੱਕ ਪੱਟੀ ਉਨ੍ਹਾਂ ਦੇ ਨਾਮ ਦੀ ਲਗਾ ਕੇ ਬੁੱਤਾ ਸਾਰ ਦਿੱਤਾ ਗਿਆ ਹੈ। ਕਦੇ ਵੀ 15 ਅਗਸਤ ਜਾਂ 26 ਜਨਵਰੀ ਸਮਾਗਮ ਮੌਕੇ ਪਰਿਵਾਰ ਨੂੰ ਬੁਲਾਇਆ ਨਹੀਂ ਜਾਂਦਾ।
ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਕੈਪਟਨ ਕਰਮ ਸਿੰਘ ਦੀ ਬਰਸੀ 20 ਜਨਵਰੀ ਨੂੰ ਪਰਿਵਾਰਕ ਤੌਰ ’ਤੇ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਲੀ ‘ਚ ਵਾਰ ਮੈਮੋਰੀਅਲ ‘ਚ ਉਨ੍ਹਾਂ ਦੇ ਦਾਦੇ ਦੀ ਤਸਵੀਰ ਲਗਾਈ ਗਈ ਹੈ ਪਰ ਜ਼ਿਲ੍ਹੇ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਨੌਕਰੀ ਨਹੀਂ ਦੇਣੀ ਨਾ ਦੇਣ ਪਰ ਘੱਟੋ ਘੱਟ ਉਨ੍ਹਾਂ ਦੀ ਯਾਦ ਤਾਂ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕੈਪਟਨ ਕਰਮ ਸਿੰਘ ਮੱਲ੍ਹੀ ਦੀ ਯਾਦ ‘ਚ ਜ਼ਿਲ੍ਹੇ ‘ਚ ਕੋਈ ਕਾਲਜ ਜਾਂ ਯੂਨੀਵਰਸਿਟੀ ਸਥਾਪਤ ਕਰਨ ਤੋਂ ਇਲਾਵਾ ਉਨ੍ਹਾਂ ਦਾ ਬੁੱਤ ਲਗਾਉਣ ਦੀ ਮੰਗ ਕੀਤੀ।
INDIA ਜੋ ਸਨ ਵਤਨ ’ਤੇ ਆਪਾ ਵਾਰਨ ਲਈ ਤਿਆਰ, ਦਿੱਤੇ ਗਏ ਵਿਸਾਰ