ਜੋਕਰ……

(ਸਮਾਜ ਵੀਕਲੀ)

ਜੋਕਰ ਜਿਹਾ ਬਣ ਜਾਵਾਂ ਮੈਂ,
ਸੱਭ ਨੂੰ ਖੂਬ ਹਸਾਵਾਂ ਮੈਂ।
ਮੁਰਝਾਏ ਹੋਏ ਚਿਹਰਿਆਂ ਉੱਤੇ,
ਮੁੜ ਕੇ ਰੌਣਕ ਲਿਆਵਾਂ ਮੈਂ।
ਜੋਕਰ ਜਿਹਾ…..
ਇੱਕ-ਇੱਕ ਕਰ ਕੇ ਸਾਰੇ ਹਰ ਲਾਂ,
ਦੁੱਖੜੇ ਸਭ ਦੇ ‘ਕੱਠੇ ਕਰ ਲਾਂ।
ਵੱਡੀ ਸਾਰੀ ਲੈ ਕੇ ਫ਼ੇਰ,
ਬੋਰੀ ਦੇ ਵਿੱਚ ਸਾਰੇ ਭਰ ਲਾਂ।
ਬੰਦ ਕਰਕੇ ਮੂੰਹ ਓਸਦਾ ਫ਼ੇਰ,
ਦੂਰ ਕਿਤੇ ਜਾ ਦਫ਼ਨਾਵਾਂ ਮੈਂ।
ਜੋਕਰ ਜਿਹਾ…..
ਦੁਨੀਆਂ ਕਿੰਨੀ ਸੋਹਣੀ ਲੱਗੇ,
ਜੇ ਹਰ ਕੋਈ ਏਥੇ ਹੱਸੇ-ਨੱਚੇ।
ਮਹਿੰਦੀ ਬਣ ਕੇ ਪਿਆਰਾਂ ਵਾਲ਼ੀ,
ਇੱਕ-ਦੂਜੇ ਦੇ ਹੱਥੀਂ ਰੱਚੇ।
ਵੇਖ-ਵੇਖ ਰੂਹ ਖੁਸ਼ ਹੋਵੇ,
ਭੰਗੜੇ,ਲੁੱਡੀਆਂ ਪਾਵਾਂ ਮੈਂ।
ਜੋਕਰ ਜਿਹਾ……
ਜੋਕਰ ਦੇ ਇਸ ਮਖੌਟੇ ਪਿੱਛੇ,
ਲੁੱਕੇ ਸਾਰੇ ਅਰਮਾਨ ਨੇ ਮਿੱਧੇ।
ਇਹ ਕਰਮਾਂ ਦਾ ਗੇੜ ਅਨੋਖਾ,
ਖਿੱਚੜੀ ਬਣਦੀ ਖੀਰ ਜੇ ਰਿੱਧੇ।
ਦੂਜਿਆਂ ਨੂੰ ਹਸਾਵਣ ਖਾਤਿਰ,
ਫ਼ਿਰ ਵੀ ਹੱਸੀ ਜਾਵਾਂ ਮੈਂ।
ਜੋਕਰ ਜਿਹਾ ਬਣ ਜਾਵਾਂ ਮੈਂ,
ਸੱਭ ਨੂੰ ਖੂਬ ਹਸਾਵਾਂ ਮੈਂ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ