(ਸਮਾਜ ਵੀਕਲੀ)
ਅੱਜ ਕੰਮ ਤੋ ਛੁੱਟੀ ਹੋਣ ਕਰਕੇ ਮੈ ਘਰੇ ਸੀ, ਘਰ ਦੇ ਕੰਮ ਨਿਬੇੜ ਕੇ ਸਾਡੇ ਪਿੰਡ ਦੀ ਸੱਥ ਵਿਚ ਜਾ ਬੈਠਾ ,ਉਥੇ ਬੈਠ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਬਜੁਰਗਾਂ ਦੀਆ ਸਿਆਣਿਆਂ ਗੱਲਾਂ ਤੇ ਤਜਰਬੇ ਜਿੰਦਗੀ ਦੇ ਵਿੱਚ ਕੰਮ ਆਉਂਦੇ ਹਨ ,ਬਾਬਾ ਘੁੱਕਰ ਤੇ ਰੁਲਦੂ ਗੱਲਾਂ ਕਰ ਰਹੇ ਸਨ, ਕਿ ਭੋਲਾ ਪਹਿਲਾ ਮੋੜ ਤੇ ਖੜ ਲੰਘਦੀਆ ਅੌਰਤਾ ਨੂੰ ਦੇਖ ਕੇ ਖੰਗਦਾ ਹੁੰਦਾ ਸੀ, ਤੇ ਹਰ ਇੱਕ ਅੌਰਤ ਨੂੰ ਦੇਖ ਕਦੇ ਪਟੋਲਾ, ਚੀਜੀ, ਰੰਨ,ਬੰਦ ਬੋਤਲ, ਪੁਰਜਾ ਆਖ ਕੇ ਸੁਵਾਦ ਲੈਦਾ ਸੀ, ਬੜਾ ਗਰੂਰ ਕਰਦਾ ਸੀ ਆਪਣੀ ਜਵਾਨੀ ਤੇ ਸਮਝ ਨੂੰ ਟਿੱਚ ਸਮਝਦਾ ਸੀ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਜੋੜ ਜੋੜ ਗੱਲਾਂ ਬਣਾਉਦਾ ਸੀ, ਅੱਜ ਦੇਖਲਾ ਰੁਲਦੂ ਆ ਭੋਲੇ ਦੀ ਛੋਟੀ ਕੁੜੀ ਸੀਮਾ ਜਿਹੜੀ ਪੰਜਵੀ ਕਲਾਸ ਸਰਕਾਰੀ ਸਕੂਲ ਵਿੱਚ ਪੜ੍ਹਦੀ ਆ,ਅੱਜ ਜਵਾਕ ਇੱਕਠੇ ਖੇਡਦੇ ਸੀ, ਸੀਰਾ ਦਾ ਮੁੰਡਾ ਲਵੀ ਨੇ ਸੀਮਾ ਨੂੰ ,ਪਟੋਲਾ, ਪੁਰਜਾ ,ਕਿਹਾ, ਸੀਮਾ ਸਕੂਲ ਵਿੱਚ ਤਾ ਕੁਝ ਨਹੀਂ ਬੋਲੀ, ਪਰ ਘਰ ਆਉਦੇ ਸਰ ਭੋਲੇ ਨੂੰ ਕਹਿਣ ਲੱਗੀ ਡੈਡੀ ਜੀ ਮੈਨੂੰ ਇੱਕ ਗੱਲ ਦੱਸੋ, ਕਿ ਪੁਰਜਾ, ਪਟੋਲਾ ਕੀ ਹੁੰਦਾ ਗਾ, ਭੋਲਾ ਸੋਚਾਂ ਵਿੱਚ ਪੈ ਕੀ ਅੱਜ ਮੈਨੂੰ ਮੇਰੀ ਹੀ ਧੀ ਨੇ ਕਿਹੋ ਜਿਹਾ ਸਵਾਲ ਪੁੱਛਿਆ, ਭੋਲਾ ਕਹਿੰਦਾ ਪੁੱਤ ਤੈਨੂੰ ਕੌਣ ਕਹਿੰਦਾ ,ਸੀਮਾ ਕਹਿੰਦੀ ਮੈਨੂੰ ਲਵੀ ਨੇ ਕਿਹਾ ,ਡੈਡੀ ਜੀ ਇਹ ਪੁਰਜਾ ਕੀ ਹੁੰਦਾ, ਭੋਲਾ ਕਹਿੰਦਾ ਪੁੱਤਰ ਜੀ ਕੁੱਝ ਨਹੀਂ ,ਅੱਜ ਉਹੀ ਭੋਲਾ ਜਿਹੜਾ ਬੇਗਾਨੀਆਂ ਧੀਆਂ ਭੈਣਾ ਨੂੰ ਪੁਰਜੇ ਕਹਿੰਦਾ ਸੀ,ਬੜਾ ਸਵਾਦ ਲੈਦਾ ਸੀ, ਅੱਜ ਉਨੀ ਹੀ ਪੀੜ ਮਹਿਸੂਸ ਕਰਦਾ ਏ ਅੱਜ ਕਿਸੇ ਨੇ ਉਹਦੀ ਧੀ ਨੂੰ ਪਟੋਲਾ, ਪੁਰਜਾ ਕਹਿ ਕੇ ਬੁਲਾਇਆ, ਇਸੇ ਲਈ ਤਾ ਘੁੱਕਰਾ ਸਿਆਣੇ ਕਹਿੰਦੇ ਨੇ ਪ੍ਰਮਾਤਮਾ ਵਾਹਿਗੁਰੂ ਦੇ ਘਰ ਦੇਰ ਆ ਅੰਧੇਰ ਨਹੀਂ ,ਬਾਬਾ ਘੁੱਕਰ ਤੇ ਰੁਲਦੂ ਬਾਬਾ ਕਹਿਣ ਲੱਗੇ ਕਦੇ ਵੀ ਕਿਸੇ ਦਾ ਮਾੜਾ ਕਰਨ ਤੋ ਪਹਿਲਾਂ ਇੱਕ ਵਾਰ ਜਰੂਰ ਸੋਚ ਲਵੋ, ਕਿ ਵਾਰੀ ਮੇਰੀ ਵੀ ਇੱਕ ਦਿਨ ਆਉਣੀ ਆ,
ਪਿਰਤੀ ਸ਼ੇਰੋਂ
ਪਿੰਡ ਤੇ ਡਾਕ ਸ਼ੇਰੋਂ
ਜਿਲਾ ਸੰਗਰੂਰ
ਮੋ 98144 07342