ਜੈਸ਼ੰਕਰ ਨਾਲ ਬਰਤਾਨੀਆ ਗਏ ਭਾਰਤੀ ਵਫ਼ਦ ਦੇ ਦੋ ਮੈਂਬਰ ਕਰੋਨਾ ਪਾਜ਼ੇਟਿਵ

ਲੰਡਨ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਬਰਤਾਨੀਆ ਆਏ ਵਫ਼ਦ ਦੇ ਦੋ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਵਿਦੇਸ਼ ਮੰਤਰੀ ਨੂੰ ਆਪਣੇ ਬਕਾਇਆ ਪ੍ਰੋਗਾਰਮ, ਜਿਸ ਵਿੱਚ ਉਨ੍ਹਾਂ ਦੀਆਂ ਜੀ-7 ਸਮੂਹ ਨਾਲ ਮੀਟਿੰਗਾਂ ਦੀ ਵੀ ਸ਼ਾਮਲ ਹਨ, ਵਿੱਚ ਫੇਰਬਦਲ ਕਰਨਾ ਪਿਆ ਹੈ। ਸ੍ਰੀ ਜੈਸ਼ੰਕਰ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘ਮੈਨੂੰ ਮੰਗਲਵਾਰ ਸ਼ਾਮ ਨੂੰ ਸੰਭਾਵਿਤ ਕਰੋਨਾ ਪਾਜ਼ੇਟਿਵ ਕੇਸਾਂ ਬਾਰੇ ਪਤਾ ਲੱਗਿਆ।’

ਉਨ੍ਹਾਂ ਕਿਹਾ, ‘ਇਹਤਿਆਤ ਵਜੋਂ ਅਤੇ ਹੋਰਨਾਂ ਲੋਕਾਂ ਨਾਲ ਸਲਾਹ ਮਸ਼ਵਰੇ ਮਗਰੋਂ ਮੈਂ ਆਪਣੇ ਪ੍ਰੋਗਰਾਮ ਡਿਜੀਟਲ ਤਰੀਕੇ ਨਾਲ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਦੀ ਜੀ-7 ਬੈਠਕ ਵਿੱਚ ਵੀ ਮੈਂ ਡਿਜੀਟਲ ਤਰੀਕੇ ਨਾਲ ਹੀ ਸ਼ਾਮਲ ਹੋਵਾਂਗਾ।’ ਸੂਤਰਾਂ ਮੁਤਾਬਕ ਵਫ਼ਦ ਦੇ ਦੋ ਮੈਂਬਰ ਮੰਗਲਵਾਰ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਅਤੇ ਹੋਰ ਟੈਸਟ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੀ-7 ਗਰੁੱਪ ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਵਿਕਾਸ ਮੰਤਰੀਆਂ ਦੀ ਬੈਠਕ ’ਚ ਬਤੌਰ ਮਹਿਮਾਨ ਹਿੱਸਾ ਲੈਣ ਲਈ ਬਰਤਾਨੀਆ ਦੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਦੇ ਸੱਦੇ ’ਤੇ ਸੋਮਵਾਰ ਨੂੰ ਲੰਡਨ ਪਹੁੰਚੇ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸੀਜਨ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਦਿੱਤਾ
Next articleਚੋਣ ਕਮਿਸ਼ਨ ਵੱਲੋਂ ਤਿੰਨ ਲੋਕ ਸਭਾ ਤੇ ਅੱਠ ਵਿਧਾਨ ਸਭਾ ਸੀਟਾਂ ਦੀਆਂ ਉਪ- ਚੋਣਾਂ ਮੁਲਤਵੀ