(ਸਮਾਜ ਵੀਕਲੀ)
ਮਾਂ ਬੋਲੀ ਵਿਚ ਜੇ ਮਾਂ ਨਾ ਬੋਲੀ
ਜਾਏ ਕਿਥੋਂ ਬੋਲਣਗੇ ?
ਗੁੰਮ ਹੋ ਗੲੇ ਅਲਫਾਜ਼ ਪੰਜਾਬੀ
ਗੁਰਮੁੱਖੀ ਕਿਥੋਂ ਟੋਲਣਗੇ?
ਕੱਲਮ ਜ਼ੰਜੀਰਾਂ ਵਿਚ ਜਕੜਨ ਹੋ ਗੲੀ
ਬੱਝੀਆਂ ਬੇੜੀ ਕਿੰਝ ਖੋਲਣਗੇ?
ਵਿਸਾਰੀ ਜਾਂਦੇ ਆਪਣੀ ਮਿੱਟੀ
ਮਿੱਟੀ ਚੋਂ ਕੀ ਖੋਦਣਗੇ?
ਮਾਂ ਬੋਲੀ ਵਿਚ ਮਾਂ ਨਾ ਬੋਲੀ
ਜਾਏ ਕਿਥੋਂ ਬੋਲਣਗੇ ?
ਚੁੱਪ ਚਾਪ ਮੈਂ ਵੇਖ ਰਿਹਾ
ਉਜੜਦਾ ਜਾਂਦਾ,ਸ਼ਹਿਰ ਮੇਰਾ
ਹਾਕਮ ਬੇਨਕਾਬ ਹੋ ਗਿਆ
ਲੁੱਟੀ ਜਾਂਵੇ,ਪਹਿਰੇਦਾਰ ਮੇਰਾ
ਵਾੜ ਖੇਤ ਨੂੰ ਖਾਵਣ ਲੱਗੀ
ਖੇਤ ਦੇ ਕੰਢੇ ਕੀ ਸੋਚਣਗੇ?
ਮਾਂ ਬੋਲੀ ਵਿਚ ਮਾਂ ਨਾ ਬੋਲੀ
ਜਾਏ ਕਿਧਰੋਂ ਬੋਲਣਗੇ?
ਢੱਡ, ਸਾਰੰਗੀ ਤੇ ਅਣਗੋਜੇ
ਅਣਗੋਲੇ ਹੋ ਗੲੇ
ਤੀਆਂ,ਤ੍ਰੀਝਣਾਂ ,ਬੋਰਡ, ਪਿਪਲ
ਸੱਭ ਸੁੰਨੇ ਹੋ ਗੲੇ
ਕੋਈ ਨਾ ਝੂਟੇ ਕਿਉ ਹੁਣ ਪੀਘਾਂ
ਰੁੱਖਾਂ ਦੇ ਟਾਹਣੇ ਪੁੱਛਣਗੇ?
ਮਾਂ ਬੋਲੀ ਵਿਚ ਜੇ ਮਾਂ ਨਾ ਬੋਲੀ
ਜਾਏ ਕਿਥੋਂ ਬੋਲਣਗੇ ?
“ਸਫਰੀ” ਨਾ ਹੋ ਤੂੰ ਸ਼ਰਮਿੰਦਾ
ਮੱਗਦੇ ਦੀਵੇ ਮੱਗਣ ਦਿਓ
ਅੱਖਰਾਂ ਨੂੰ ਅੱਖਰਾਂ ਦੀ ਜਾਗ
ਅੱਖਰਾਂ ਦੇ ਦੀਵੇ ਜੱਗਣ ਦਿਓ
ਮਾਂ ਬੋਲੀ ਵਿਚ ਕੱਲਮਾਂ ਦੇ ਹੱਕਾਂ ਲੲੀ
ਕਾਫਲੇ ਸ਼ਬਦਾਂ ਦੇ ਕਦੋਂ ਬੋਲਣਗੇ?
ਮਾਂ ਬੋਲੀ ਵਿਚ ਜੇ ਮਾਂ ਨਾਂ ਬੋਲੀ
ਜਾਏ ਕਿਥੋਂ ਬੋਲਣਗੇ?
ਗੁਰਪ੍ਰੀਤ ਸਿੰਘ
7508147356