ਜੇ ਮਨ ਲੱਗੇ ਤਾਂ …..!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਪ੍ਰੋ. ਮੋਹਨ ਸਿੰਘ ਦੀ ਕਵਿਤਾ
ਰੱਬ ਇਕ ਗੋਰਖ ਧੰਦਾ
ਪੇਚ ਏਸ ਦੇ ਖੋਲ੍ਹਣ ਲੱਗਾ
ਕਾਫਰ ਹੋ ਜਾਏ ਬੰਦਾ!

ਹੁਣ ਜੇ ਰੱਬ ਗੋਰਖ ਧੰਦਾ ਹੈ…ਤੇ ਇਹ ਏਨਾ ਵੱਧ ਦਾ ਫੁੱਲਦਾ ਕਿਉਂ ਹੈ? ਕਾਰਨ ਬਹੁਤ ਵੱਡਾ ਤੇ ਪੁਰਾਣਾ ਹੈ ਜੋ ਗੱਲ ਸਦੀਆਂ ਤੋਂ ਚੱਲੀ ਆਵੇ ਉਸ ਦਾ ਵਿਰੋਧ ਕਰਨਾ ਜਾਂ ਬਦਲਣਾ ਅੌਖਾ ਹੁੱਦਾ ਹੈ। ਸਾਡੇ ਮਨਾ ਦੇ ਅੰਦਰ ਡਰ ਤੇ ਭੈਅ ਸਾਡੇ ਮਾਪੇ ਬੀਜਦੇ ਹਨ…ਫੇਰ ਪਾਲਦੇ ਤੇ ਪੋਸਦੇ ਹਨ। ਮੜ੍ਹੀ ਮਸਾਣਾਂ ਤੇ ਜੰਮਦੇ ਬੱਚੇ ਦਾ ਹੀ ਸਿਰ ਨੀਵਾਂ ਕਰਦੇ ਹਨ। ਨਵੀਂ ਨੂੰਹ ਦੇ ਨਾਲ ਇਸ ਤਰ੍ਹਾਂ ਕਰਦੇ ਹਾਂ । ਹਰ ਤਿੱਥ ਤਿਉਹਾਰ ਤੇ ਮੜ੍ਹੀ ਮਸਾਣਾਂ ਤੇ ਮੱਥਾ ਟੇਕਦੇ ਹਾਂ ! ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਥਾਵਾਂ ਹੁੰਦੀਆਂ ਹਨ। ਕਈਆਂ ਦੇ ਤੇ ਘਰਾਂ ਵਿੱਚ ਹੀ ਹੁੰਦੀਆਂ ਹਨ__

ਸਾਡੇ ਪਿੰਡ ਇਕ ਤੀਵੀਂ ਦੇ ਵਿੱਚ ਮਾਤਾ ਆਉਦੀ..ਤੇ ਦੂਜੀ ਦੇ ਵਿੱਚ ਬਾਬਾ ਬਾਲਕ ਨਾਥ…ਤੇ ਹੋਰ ਦੇ ਵਿੱਚ ਬਾਬਾ ਦੀਪ ਸਿੰਘ ਆਉਦਾ ਸੀ…ਸਭ ਦੇ ਘਰ ਹਫਤੇ ਵਿੱਚ ਇਕ ਦਿਨ ਚੌਕੀ ਲੱਗਦੀ..ਲੋਕ ਦੂਰੋਂ ਨੇੜੇ ਤੋਂ ਪੁੱਛਾਂ ਲੈਣ ਆਉਦੇ..ਤੇ ਛੋਕਰ ਵਾਧਾ….ਤੇ ਨੌਜਵਾਨ …..ਪਤਾਸੇ..ਤੇ ਹੋਰ…ਖਾਣ ਦਾ ਸਮਾਨ ਖਾਣ ਜਾਂਦੇ….ਮੰਗਲਵਾਰ ‘, ਵੀਰਵਾਰ ਤੇ ਅੈਤਵਾਰ ਸਾਡੇ ਲਈ ਖੁਸ਼ੀ ਦੇ ਦਿਨ ਹੁੰਦੇ । ਕਈ ਸਾਲ ਰੌਣਕਾਂ ਲੱਗਦੀਆਂ ਰਹੀਆਂ ਤੇ ਚੰਗੀਆਂ ਮੰਦੀਆਂ ਗੱਲਾਂ ਵੀ ਉਡਦੀਆਂ ਰਹੀਆਂ । ਉਸ ਵੇਲੇ ਨਿੱਕੇ ਸੀ ਸਮਝ ਕੋਈ ਨਹੀਂ ਸੀ..ਹੁਣ ਜਦੋਂ ਗੱਲਾਂ ਦੇ ਅਰਬ ਤੇ ਅਰਥਾਂ ਤਾ ਪਿਛੋਕੜ ਸਮਝ ਆਉਣ ਲੱਗਾ ਤਾਂ ਸਮਝ ਲੱਗੀ ਕਿ ਮਸਲਾ ਤੇ ਜਰ ਜ਼ੋਰ ਤੇ ਜ਼ਮੀਨਾਂ ਦਾ ਸੀ….! ਇਹ ਸਭ ਪਾਖੰਡ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਭੁੱਖ ਨਹੀਂ ਪੂਰੀ ਹੋਈ।

ਹੁਣ ਕਿਸੇ ਦੇ ਵਿੱਚ ਆਉਦੀ ਮਾਤਾ.ਬਾਬਾ ਬਾਲਕ ਨਾਥ ਤੇ ਬਾਬਾ ਦੀਪ ਸਿੰਘ ਆਉਦਾ ਨਹੀਂ ਸੁਣਿਆ । ਇਹ ਸੱਚ ਹੈ ਕਿ ਬਹੁਗਿਣਤੀ ਲੋਕਾਂ ਦੇ ਅੰਦਰ ਸਦੀਵੀ ਡਰ ਘਰ ਕਰ ਗਿਆ ਹੈ। ਬੰਦਾ ਪਿੰਡ ਦੀਆਂ ਮੜ੍ਹੀਆਂ ਤੋਂ ਬਹੁਤ ਡਰ ਦਾ ਹੈ….ਜੇ ਕਦੇ ਕਿਸੇ ਨੇ ਸਿਖਰ ਦੁਪਹਿਰੇ ਬਾਹਰ ਚਲੇ ਜਾਣਾ ਤਾਂ ..ਤੁਰਦੇ ਨੂੰ ਵੱਡਿਆ ਨੇ ਵੀਹ ਗੱਲਾਂ ਕਰਨੀਆਂ….ਤਾਂ ਕੇ ਡਰਦਾ ਜਾਵੇ ਨਾ…..ਜਦੋਂ ਅਸੀਂ ਬੱਚੇ ਨੂੰ ਇਹ ਸਿਖਾਂਵਾਗੇ ਕਿ….ਆ ਤੇਰਾ ਚਾਚਾ..ਗਾਲ ਕੱਢ ….ਅੈ.ਬੋਲ ਕਹਿ…ਜਦੋਂ ਉਹ ਵੱਡਾ ਹੋ ਕਵ ਗਾਲਾਂ ਕੱਢ ਦਾ ਫੇਰ…. ਪੰਚਾਇਤਾਂ ਕੱਠੀਆੰ ਕਰਦੇ ਹਾਂ …

ਧਾਰਮਿਕ ਸਥਾਨਾਂ ਤੇ ਆਥਣ ਸਵੇਰ ਰੱਬ ਦੀ ਭਾਲ ਵਿੱਚ ਬਹੁਤ ਕੁੱਝ ਹੁੰਦਾ …..ਸਦੀਆਂ ਤੋਂ ਹੋ ਰਿਹਾ ਹੈ….ਹੋਈ ਜਾਣਾ ਹੈ.ਜਦੋਂ ਤੱਕ ਸਾਡਾ ਤੀਜਾ ਨੇਤਰ ਨਹੀਂ ਖੁੱਲ੍ਹ ਦਾ….ਤੀਜਾ ਨੇਤਰ ਗਿਆਨ ਤੇ ਵਿਗਿਆਨ ਨੇ ਖੋਲ੍ਹਣਾ ਹੈ..ਧਾਰਮਿਕ ਪੋਥੀਆਂ ਤੇ ਧੋਤੀਆਂ ਨੇ ਨਹੀਂ ….ਗਿਆਨ ਵਿਗਿਆਨ ਦੇ ਸੋਮੇ ਸ਼ੈਤਾਨ ਬੰਦ ਕਰ ਰਹੇ ਹਨ ਤੇ ਧਾਰਮਿਕ ਅਸਥਾਨਾਂ ਵਿੱਚ ਵਾਧਾ ਹੋ ਗਿਆ ਹੈ…. ਰੱਬ ਦੀ ਪੂਜਾ ਦੇ ਬਹਾਨੇ….ਹਰ ਤਰ੍ਹਾਂ ਦਾ ਵਪਾਰ ਹੋ ਰਿਹਾ ਹੈ….ਰੱਬ ਦੇ ਨਾਲ ਉਤੇ ਹਰ ਕੋਈ ਦੋ ਨੰਬਰ ਦਾ ਸਮਾਨ ਵੇਚਦਾ ਹੈ..

ਮੁਕਤਸਰ ਵੱਲ ਕਿਸੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਈ ਇਕ ਸਿਆਣੀ ਬੀਬੀ ਨੇ ਇਕ ਕਮੇਟੀ ਮੈਬਰ ਦੇ ਮੂਹਰੇ ਨੋਟ ਰੱਖ ਕੇ ਮੱਥਾ ਟੇਕਿਆ…ਤਾਂ ਬੰਦਾ ਕਹਿੰਦਾ .ਬੀਬੀ ਗੁਰੂ ਸਾਹਿਬ ਉਧਰ ਹਨ…ਤਾਂ ਬੀਬੀ ਕਹਿੰਦੀ …ਉਥੋਂ ਵੀ ਤੇਰੀ ਜੇਭ ਚ ਜਾਣੇ…ਤੂੰ ਸਿੱਧੇ ਫੜ੍…! ਕਿੰਨੀਆਂ ਕੁ ਅੈਨੀਆਂ ਸੁਚੇਤ ਬੀਬੀਆਂ ਤੇ ਬੀਬੇ…ਸਭ ਮਾਤਾ ਤੇ ਪਿਤਾ ਦੇ ਭਗਤ!

ਹੁਣ ਰੱਬ ਨੂੰ ਦਿਖਦਾ ਨਹੀਂ ਕਿ ਉਸਦਾ ਬਾਗ ਖਤਮ ਕੀਤਾ ਜਾ ਰਿਹਾ ਹੈ? ਕੁੱਝ ਕੁ ਬੰਦੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਰਹੇ ਹਨ… ਕਿਉਂ ਨੀ ਅਕਲ ਦੇਦਾ ਕਿ ਇਹ ਕੀ ਕਰਦੇ ਓ…..ਤਮਾਸ਼ਾ ਚੱਲ ਰਿਹਾ ਹੈ….ਦਾਣਿਆਂ ਵਾਂਗੂੰ ਲੋਕ ਭੁੰਨੇ ਜਾ ਰਹੇ ਹਨ….ਈਹ ਗੱਲਾਂ ਪੜ੍ਹ ਕੇ ਕਈਆਂ ਦੇ ਅੰਦਰਲਾ ਧਰਮ ਜਾਗੇ ਗਾ..!

ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਕੌਣ ਨੀ ਖੇਡ ਰਿਹਾ….ਹੁਣ ਕਿਧਰ ਗਈਆਂ ਸਤਿਕਾਰ ਕਮੇਟੀਆਂ ..ਤੇ ਦਾਦੇ ਪਰਨਾਲੇ…?
ਸਭ ਦਾ ਤੋਰੀ ਫੁਲਕਾ ਚੱਲਦਾ ਹੈ….ਤੇ ਹੁਣ…ਵੀ ਸਭ ਘੁਰਨਿਆਂ ਦੇ ਚ ਨਜ਼ਾਰੇ ਲੈ ਰਹੇ ਹਨ..ਜਿਵੇਂ ਸੌਦਾ ਸਾਨ ਲੈਦਾ ਸੀ… ਤੇ ਲੈ ਰਹੇ ਹਨ!

ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਨੁੱਖ ਗਿਆਨ ਤੇ ਵਿਗਿਆਨ ਦੇ ਸੱਚੀਮੁੱਚੀ ਲੜ੍ ਲੱਗੇਗਾ !

ਨਹੀਂ ਰੱਬ ਦਾ ਜੱਭ ਨਹੀਂ ਮੁਕਣਾ….!

ਜੇ ਕਿਸੇ ਕੋਲ ਕੋਈ ਤੋੜ ਹੈ ਤਾਂ ਦੱਸਣਾ…?

ਬੁੱਧ ਸਿੰਘ ਨੀਲੋਂ
9464370823

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰੜ ਸੋਚ ਵਾਲੇ ਸਨ ਮੇਰੇ ਸਤਿਕਾਰਯੋਗ ਪਿਤਾ ਪ੍ਰੇਮ ਗੋਰਖੀ – ਨਵਰੂਪ ਕੌਰ ਰੂਪੀ
Next articleਅਲਵੀਨ ਬੰਗੜ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ।