ਨਵੀਂ ਦਿੱਲੀ: ਆਮ ਆਦਮੀ ਪਾਰਟੀ ਆਗੂ ਸੰਜੈ ਸਿੰਘ ਨੇ ਅਰਵਿੰਦ ਕੇਦਰੀਵਾਲ ਨੂੰ ਵਾਰ ਵਾਰ ‘ਅਤਿਵਾਦੀ’ ਕਹੇ ਜਾਣ ’ਤੇ ਭਾਜਪਾ ’ਤੇ ਵਰ੍ਹਦਿਆਂ ਭਗਵਾ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਜੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ‘ਦੇਸ਼ ਵਿਰੋਧੀ’ ਹਨ ਤਾਂ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਰੋਜ਼ਾਨਾ ਕੋਈ ਨਵਾਂ ਭਾਜਪਾ ਆਗੂ ਸਾਹਮਣੇ ਆਉਂਦਾ ਹੈ ਅਤੇ ਕੇਜਰੀਵਾਲ ਨੂੰ ਅਤਿਵਾਦੀ ਆਖਦਾ ਹੈ। ਉਨ੍ਹਾਂ ਕਿਹਾ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ‘ਆਪ’ ਜਿੱਤ ਵੱਲ ਵਧ ਰਹੀ ਹੈ, ਭਾਜਪਾ ਆਗੂ ਇਤਰਾਜ਼ਯੋਗ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸੰਸਦ ਮੈਂਬਰ ਕੇਜਰੀਵਾਲ ਨੂੰ ‘ਅਤਿਵਾਦੀ’, ਹਰਿਆਣਾ ਦਾ ਮੁੱਖ ਮੰਤਰੀ ‘ਬਾਂਦਰ’ ਅਤੇ ਉੱਤਰ ਪ੍ਰੇਦਸ਼ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪਾਕਿਸਤਾਨ ਨਾਲ ਸਬੰਧ ਹੋਣ ਦੀਆਂ ਗੱਲਾਂ ਕਰ ਰਹੇ ਹਨ।
HOME ਜੇ ਕੇਜਰੀਵਾਲ ਅਤਿਵਾਦੀ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਸੁੱਟੋ: ਸੰਜੈ ਸਿੰਘ