ਨਵੀਂ ਦਿੱਲੀ (ਸਮਾਜ ਵੀਕਲੀ) : ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਟੀਕਾ ‘ਕੋਵਿਸ਼ੀਲਡ’ ਦੇ ਵਿਚਲੇ ਰਸਾਇਣਾ ਵਿੱਚੋਂ ਕਿਸੇ ਇਕ ਤੋਂ ਵੀ ਐਲਰਜੀ ਹੈ ਉਹ ਇਹ ਟੀਕਾ ਨਾ ਲਗਵਾਉਣ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਕਿ ਜੇ ਕਿਸੇ ਨੂੰ ਇਹ ਟੀਕਾ ਲਗਵਾਉਣ ਤੋਂ ਬਾਅਦ ਕੋਈ ਐਲਰਜੀ ਹੁੰਦੀ ਹੈ ਤਾਂ ਉਹ ਅਗਲਾ ਟੀਕਾ ਨਾ ਲਗਵਾਏ। ਸੀਰਮ ਨੇ ਕਿਹਾ ਕਿ ਉਹ ਕੋਵਿਸ਼ੀਲਡ ਟੀਕੇ ਵਿੱਚ “ਐੱਲ-ਹਿਸਟਿਡਾਈਨ, ਐੱਲ-ਹਿਸਟਿਡਾਈਨ ਹਾਈਡ੍ਰੋਕਲੋਰਾਈਡ ਮੋਨੋਹੈਡਰੇਟ, ਮੈਗਨੀਸ਼ੀਅਮ ਕਲੋਰਾਈਡ ਹੈਕਸ਼ਾਹਿਡਰੇਟ, ਪੋਲਿਸੋਰਬੇਟ 80, ਐਥਨੌਲ, ਸੁਕਰੋਜ਼, ਸੋਡੀਅਮ ਕਲੋਰਾਈਡ, ਡੀਸੋਡੀਅਮ ਐਡੀਟੇਟ ਡੀਹਾਈਡਰੇਟ (ਈਡੀਟੀਏ) ਤੇ ਪਾਣੀ ਸ਼ਾਮਲ ਹਨ।
HOME ਜੇ ਕਿਸੇ ਨੂੰ ਕੋਵਿਸ਼ੀਲਡ ਟੀਕੇ ਵਿਚਲੇ ਤੱਤਾਂ ’ਚੋਂ ਕਿਸੇ ਤੋਂ ਵੀ ਐਲਰਜੀ...