ਜੇਤਲੀ ਦੀ ਸਿਹਤ ਦਾ ਹਾਲ ਜਾਨਣ ਲਈ ਅਨੇਕਾਂ ਆਗੂ ਏਮਜ਼ ਪੁੱਜੇ

ਪਿਛਲੇ ਦਿਨਾਂ ਤੋਂ ਏਮਜ਼ ਵਿੱਚ ਦਾਖਲ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਹਾਲਤ ਸਥਿਰ ਬਣੀ ਹੋਈ ਹੈ। ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਅੱਜ ਅਨੇਕਾਂ ਆਗੂ ਏਮਜ਼ ਪੁੱਜੇ। ਇਨ੍ਹਾਂ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਰਾਮਵਿਲਾਸ ਪਾਸਵਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਅਮਰ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਸ਼ਾਮਲ ਹਨ। ਸ੍ਰੀ ਜੇਤਲੀ (66) ਨੂੰ ਏਮਜ਼ ਵਿੱਚ 9 ਅਗਸਤ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਆਉਣ ਵਿੱਚ ਔਖ ਅਤੇ ਬੇਚੈਨੀ ਮਹਿਸੂਸ ਹੋ ਰਹੀ ਸੀ। ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਅਨੇਕਾਂ ਆਗੂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸਜ਼ (ਏਮਜ਼) ਵਿੱਚ ਪੁੱਜ ਚੁੱਕੇ ਹਨ। ਸੂਤਰਾਂ ਦੇ ਅਨੁਸਾਰ ਮਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਇਲਾਜ ਵਿੱਚ ਲੱਗੀ ਹੋਈ ਹੈ।

Previous articleਹੁੱਡਾ ਨੇ ਰੈਲੀ ਕਰਕੇ ਕਾਂਗਰਸ ਨੂੰ ਦਿਖਾਏ ਬਾਗ਼ੀ ਤੇਵਰ
Next articleਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ, ਹੜ੍ਹ ਵਰਗੀ ਸਥਿਤੀ ਬਣੀ