ਨਵੀਂ ਦਿੱਲੀ (ਸਮਾਜਵੀਕਲੀ) : ਇੱਥੋਂ ਦੀ ਇੱਕ ਅਦਾਲਤ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ 5 ਜਨਵਰੀ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ’ਤੇ ਹੋਏ ਹਮਲੇ ਸਬੰਧੀ ਮਾਮਲੇ ’ਚ ਐੱਫਆਈਆਰ ਦਰਜ ਕਰਨ ਦੀ ਮੰਗ ਸਬੰਧੀ ਅਪੀਲ ’ਤੇ ਜਲਦੀ ਸੁਣਵਾਈ ਦੀ ਆਗਿਆ ਦੇਣ ਤੋ ਮਨ੍ਹਾਂ ਕਰ ਦਿੱਤਾ ਹੈ। ਅਦਾਲਤ ਮੁਤਾਬਕ ਕੋਵਿਡ- 19 ਕਾਰਨ ਪੈਦਾ ਹੋਈ ਸਥਿਤੀ ’ਚ ਸਿਰਫ਼ ਜ਼ਰੂਰੀ ਮੁੱਦਿਆਂ ’ਤੇ ਹੀ ਸੁਣਵਾਈ ਹੋਵੇਗੀ। ਇਹ ਅਪੀਲ ਕੈਂਪਸ ’ਚ ਹੋਏ ਹਮਲੇ ’ਚ ਜ਼ਖ਼ਮੀ ਹੋਈ ਸੁਚਿਤਰਾ ਸੇਨ ਵੱਲੋਂ ਦਾਖ਼ਲ ਕੀਤੀ ਗਈ ਸੀ। ਡਿਊਟੀ ਮੈਜਿਸਟਰੇਟ ਵਸੁੰਧਰਾ ਚੌਂਕਾਰ ਨੇ ਇਹ ਹੁਕਮ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਦਾਖ਼ਲ ਸਟੇਟਸ ਰਿਪੋਰਟ ਮੁਤਾਬਕ ਜਾਰੀ ਕੀਤੇ ਹਨ।
HOME ਜੇਐੱਨਯੂ ਹਿੰਸਾ: ਜ਼ਰੂਰੀ ਮਾਮਲਿਆਂ ’ਤੇ ਹੀ ਹੋਵੇਗੀ ਸੁਣਵਾਈ