ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਨੂੰ ਚੋਭ ਲਾਉਂਦਿਆਂ ਅੱਜ ਕਿਹਾ ਕਿ ਮਾਣਮੱਤੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ’ਤੇ ਹਮਲਾ ਗੁਆਂਢੀ ਮੁਲਕ (ਭਾਰਤ) ਵਿੱਚ ‘ਵਧਦੀ ਅਸਹਿਣਸ਼ੀਲਤਾ ਦੀ ਇਕ ਹੋਰ ਮਿਸਾਲ’ ਹੈ। ਕੁਰੈਸ਼ੀ ਨੇ ਇਕ ਟਵੀਟ ’ਚ ਕਿਹਾ, ‘ਲੰਘੇ ਦਿਨ ਜੇਐੱਨਯੂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ’ਤੇ ਦਿਲ ਦਹਿਲਾਉਣ ਵਾਲਾ ਹਮਲਾ ਭਾਰਤ ਵਿੱਚ ਵਧਦੀ ਅਸਹਿਣਸ਼ੀਲਤਾ ਦਾ ਇਕ ਹੋਰ ਸਬੂਤ ਹੈ। ਭਾਰਤ ਵਿਚਲੇ ਵਿਦਿਅਕ ਕੈਂਪਸਾਂ ਨੂੰ ਆਰਐੱਸਐੱਸ ਹਜੂਮ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹੈ ਜਦੋਂਕਿ ਪੁਲੀਸ ਉਨ੍ਹਾਂ ਦੀ ਇਸ ਬੇਸਮਝੀ ’ਚ ਸਾਥ ਦੇ ਰਹੀ ਹੈ। ਜਦੋਂ ਤੁਸੀਂ ਸੱਤਾ ਦੀ ਕਮਾਨ ਫ਼ਾਸ਼ੀਵਾਦੀ ਵਿਚਾਰਧਾਰਾ ਦੇ ਹੱਥ ਫੜਾ ਦਿੰਦੇ ਹੋ ਤਾਂ ਇਹੀ ਕੁਝ ਹੁੰਦਾ ਹੈ।’ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਖਿੱਤੇ ਵਿੱਚ ਅਮਨ, ਸਥਿਰਤਾ ਤੇ ਸੁਰੱਖਿਆ ਦਾ ਮੁਦੱਈ ਹੈ ਤੇ ਇਸ ਬਾਰੇ ਉਹਦਾ ਸਟੈਂਡ ਬਿਲਕੁਲ ਸਪਸ਼ਟ ਹੈ।
World ਜੇਐੱਨਯੂ ਹਮਲਾ ਭਾਰਤ ’ਚ ਵਧਦੀ ਅਸਹਿਣਸ਼ੀਲਤਾ ਦਾ ਸਬੂਤ: ਕੁਰੈਸ਼ੀ