ਨਵੀਂ ਦਿੱਲੀ, ਸਮਾਜ ਵੀਕਲੀ: ਅਦਾਕਾਰਾ ਤੇ ਵਾਤਾਵਰਨ ਕਾਰਕੁਨ ਜੂਹੀ ਚਾਵਲਾ ਨੇ ਦੇਸ਼ ਵਿਚ 5ਜੀ ਵਾਇਰਲੈੱਸ ਨੈੱਟਵਰਕ ਸਥਾਪਤ ਕਰਨ ਖ਼ਿਲਾਫ਼ ਅੱਜ ਦਿੱਲੀ ਹਾਈ ਕੋਰਟ ’ਚ ਪਹੁੰਚ ਕੀਤੀ ਹੈ। ਅਦਾਕਾਰਾ ਨੇ 5ਜੀ ਦੀਆਂ ਕਿਰਨਾਂ ਦੇ ਲੋਕਾਂ, ਪਸ਼ੂਆਂ, ਜੀਵਾਂ ਅਤੇ ਪੌਣ-ਪਾਣੀ ’ਤੇ ਪੈਣ ਵਾਲੇ ਪ੍ਰਭਾਵ ਦਾ ਮੁੱਦਾ ਚੁੱਕਿਆ ਹੈ।
ਜਸਟਿਸ ਸੀ ਹਰੀ ਸ਼ੰਕਰ ਜਿਨ੍ਹਾਂ ਕੋਲ ਇਹ ਮਾਮਲਾ ਸੁਣਵਾਈ ਲਈ ਆਇਆ ਸੀ, ਨੇ ਕੇਸ 2 ਜੂਨ ਨੂੰ ਸੁਣਵਾਈ ਲਈ ਹੋਰ ਬੈਂਚ ਕੋਲ ਭੇਜ ਦਿੱਤਾ ਹੈ। ਜੂਹੀ ਚਾਵਲਾ ਨੇ ਕਿਹਾ ਕਿ ਜੇਕਰ ਟੈਲੀਕਾਮ ਸਨਅਤ ਦੀ 5ਜੀ ਸਬੰਧੀ ਯੋਜਨਾ ਨੂੰ ਬੂਰ ਪੈ ਗਿਆ ਤਾਂ ਧਰਤੀ ’ਤੇ ਕੋਈ ਵਿਅਕਤੀ, ਕੋਈ ਜਾਨਵਰ, ਕੋਈ ਪੰਛੀ, ਕੋਈ ਕੀੜਾ ਅਤੇ ਕੋਈ ਪੌਦਾ 24 ਘੰਟੇ, ਸਾਲ ਦੇ 365 ਦਿਨ ਆਰਐੱਫ ਕਿਰਨਾਂ ਦੇ ਪ੍ਰਭਾਵ ਤੋਂ ਬਚ ਨਹੀਂ ਸਕੇਗਾ ਜਿਨਾਂ ਦਾ ਪੱਧਰ ਮੌਜੂਦਾ ਸਮੇਂ ਨਾਲੋਂ 10 ਤੋਂ 100 ਗੁਣਾ ਜ਼ਿਆਦਾ ਵਧ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly