(ਸਮਾਜ ਵੀਕਲੀ)
ਐਤਕੀਂ 2023ਦਾ ਜੂਨ ਮਹੀਨਾ ਐਸਾ ਚੜ੍ਹਿਆ,
ਬੱਦਲ ਗਰਜਦੇ ਵੀ ਨੇ, ਬਰਸਦੇ ਵੀ ਨੇ।
ਬਾਹਰ ਕੋਈ ਨਿਕਲਦਾ ਨ੍ਹੀਂ, ਬੁਖਾਰ ਚੜਿਆ ਕਿ ਚੜਿਆ,
ਕਿਤੇ ਪੈਂਦੀਆਂ ਬੁਛਾੜਾਂ,ਗੜ੍ਹੇ, ਕਿਤੇ ਬੂੰਦ ਬੂੰਦ ਨੂੰ ਤਰਸਦੇ ਨੇ।
ਜੂਨ ਬੰਦੇ ਦੀ ਕੈਸੀ ਹੋਗੀ,ਘਰ ਘਰ ਹੋਗੇ ਰੋਗੀ,
ਮੋਬਾਈਲ ਕੰਨਾਂ ਨਾਲ ਚਿਮਟੇ ਰਹਿੰਦੇ।
ਖ਼ੁਦਗਰਜ਼ੀ ਦੇ ਪੁਤਲੇ ਬਣਗੇ,ਕੰਮ ਕਰਨ ਘਰੋਗੀ ,
ਦੂਜੇ ਦੀ ਗੱਲ ਕਦੇ ਨੀਂ ਸੁਣਦੇ, ਆਪਣੀਆਂ ਜੱਭਲੀਆਂ ਤੇ ਸਿਮਟੇ ਰਹਿੰਦੇ।
ਕਹਾਵਤ ਹੈ ਕਿ ਬੰਦਿਆ ਤੇਰੀ ਜੂਨ ਬੁਰੀ,
ਮਰਦੇ ਨੂੰ ਅੱਕ ਚੱਬਣਾ ਪੈਂਦਾ।
ਧੰਨ ਦੌਲਤ ਤੇ ਛਾਪਲਿਆ ਬੈਠਾ, ਚਲਦਾ ਵਾਂਗ ਛੁਰੀ,
ਬਹਾਨਾ ਕੋਈ ਨਾ ਕੋਈ ਲੱਭਣਾ ਪੈਂਦਾ।
ਜੂਨ ਮਹੀਨਾ ਗਰਮੀ ਦਾ, ਅੱਧਾ ਜੇਠ ਤੇ ਅੱਧਾ ਹਾੜ ,
ਹੁਣ ਬੰਦੇ ਨਾ ਗਰਮੀ ਨਾ ਠੰਡ ਸਕਦੇ ਝੱਲ।
ਨਾਲੇ ਰਾਮ ਰਾਮ ਕਰੀ ਜਾਂਦੇ,ਨਾਲੇ ਰੱਬ ਨੂੰ ਕੋਸੀ ਜਾਂਦੇ,
ਇਹੋ ਜਿਹੇ ਮਾਹੌਲ ‘ਚ ਕਿਵੇਂ ਬਣੂ ਕੋਈ ਗੱਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly