ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਪਾਨ ਵਿਚ ਇਸੇ ਹਫ਼ਤੇ ਹੋਣ ਵਾਲੀ ਜੀ-20 ਬੈਠਕ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਹ ਹੋਰ ਵੀ ਕਈ ਆਗੂਆਂ ਨਾਲ ਮੁਲਾਕਾਤ ਕਰਨਗੇ ਤੇ ਵਪਾਰ ਸਮੇਤ ਕੋਈ ਹੋਰ ਮੁੱਦਿਆਂ ’ਤੇ ਚਰਚਾ ਹੋਵੇਗੀ। ਜਪਾਨ ਦੇ ਓਸਾਕਾ ਵਿਚ 28-29 ਜੂਨ ਨੂੰ ਹੋਣ ਵਾਲੇ ਜੀ-20 ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਟਰੰਪ 27 ਜੂਨ ਨੂੰ ਰਵਾਨਾ ਹੋਣਗੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੰਦਾਜ਼ਾ ਹੈ ਕਿ ਉਹ ਵਿਸ਼ਵ ਦੇ ਵੱਡੇ ਆਗੂਆਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਵਿਚ ਜਿਨਪਿੰਗ ਤੇ ਮੋਦੀ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਰਮਨੀ ਦੀ ਚਾਂਸਲਰ ਏਂਜਲਾ ਮਰਕਲ, ਤੁਰਕੀ ਦੇ ਰਾਸ਼ਟਰਪਤੀ, ਜਪਾਨ ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ਼ਾਮਲ ਹੋ ਸਕਦੇ ਹਨ। ਟਰੰਪ ਇਸ ਦੇ ਨਾਲ ਹੀ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਦੇ ਨਾਲ ਵੀ ਗੱਲਬਾਤ ਕਰ ਸਕਦੇ ਹਨ। ਭਾਰਤ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਤੋਂ ਬਾਅਦ ਟਰੰਪ ਤੇ ਮੋਦੀ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ। ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਸਣੇ ਕੁਝ ਉਤਪਾਦਾਂ ’ਤੇ ਜ਼ਿਆਦਾ ਟੈਕਸ ਲਾਏ ਜਾਣ ਤੋਂ ਬਾਅਦ ਇਸ ਦੇ ਜਵਾਬ ਵਿਚ ਭਾਰਤ ਨੇ ਵੀ 16 ਜੂਨ ਨੂੰ ਬਦਾਮ ਤੇ ਅਖ਼ਰੋਟ ਸਮੇਤ 28 ਉਤਪਾਦਾਂ ਦੇ ਫ਼ੀਸ ਵਧਾ ਦਿੱਤੀ ਸੀ। ਵਪਾਰ ਸਬੰਧੀ ਤਰਜੀਹੀ ਪ੍ਰਣਾਲੀ ਤੇ ਐਚ-1ਬੀ ਵੀਜ਼ਾ ਸਬੰਧੀ ਵੀ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ।
World ਜੀ20 ਸਿਖ਼ਰ ਸੰਮੇਲਨ ਦੌਰਾਨ ਮੋਦੀ ਨੂੰ ਮਿਲਣਗੇ ਟਰੰਪ