(ਸਮਾਜ ਵੀਕਲੀ)
ਸਭ ਤਹਿਸੀਲ ਪੱਧਰ *ਤੇ ਨਵੇਂ ਨਾਇਬ ਤਹਿਸੀਲਦਾਰ ਸਾਹਬ ਬਦਲ ਕੇ ਆਏ ਉਨ੍ਹਾਂ ਦਾ ਇਲਾਕਾ ਥੋੜ੍ਹੀ ਦੂਰ ਸੀ ਅਤੇ ਇਥੇ ਸਭ ਕੁਝ ਉਨ੍ਹਾਂ ਨੂੰ ਕੁਝ ਓਪਰਾ ਅਤੇ ਅਜੀਬ ਲੱਗ ਜਿਹਾ ਲੱਗ ਰਿਹਾ ਸੀ। ਰਜਿਸਟਰੀਆਂ ਵਾਲੇ ਦਿਨ ਕਾਫ਼ੀ ਗਹਿਮਾ—ਗਹਿਮੀ ਰਹੀ ਦੋ—ਤਿੰਨ ਵਜੇ ਤੱਕ।ਥੋੜਾ ਜਾ ਹੌਲ —ਹੰਗਾਰਾ ਹੋਇਆ ਤਾਂ ਬੰਤ ਸਿੰਘ ਨੰਬਰਦਾਰ ਅੰਦਰ ਲੰਘ ਆਇਆ ਅਤੇ ਨੈਬ ਸਾਬ੍ਹ ਨੂੰ ਸਤਿਸ਼੍ਰੀਅਕਾਲ ਬੁਲਾਈ।
ਰੀਡਰ ਨੇ ਜਾਣ—ਪਛਾਣ ਕਰਾਈ, “ਜਨਾਬ ਇਹ ਨੰਬਰਦਾਰ ਬੰਤ ਸਿੰਘ ਹੈ ਜੀ ਨਵੇਂ ਪਿੰਡ” ਠੀਕ ਹੈ।ਨੈਬ ਸਾਬ੍ਹ ਨੇ ਬਹੁਤਾ ਧਿਆਨ ਜਾ ਨਹੀਂ ਦਿੱਤਾ ਅਤੇ ਆਪਣੇ ਕੰਮ ਲੱਗੇ ਰਹੇ। ਬੰਤ ਸਿੰਘ ਨੇ ਸਾਹਬ ਦੇ ਪਿੱਛੇ ਬਾਰੇ ਪੁੱਛ ਕੇ ਗੱਲ ਤੋਰਨ ਦਾ ਬਹਾਨਾ ਲੱਭਿਆ ,ਨੈਬ ਸਾਹਬ ਨੇ ਜਵਾਬ *ਚ ਪਿੰਡ ਦੱਸਿਆ ਼ ਼ ‘ਫਿਰ ਤਾਂ ਵ੍ਹਾਵਾ ਦੂਰ ਆ ਗਏ ਜੀ ਘਰ ਤੋਂ ਼਼ ਼ਜੀਅ —ਜੂ ਲੱਗ ਜ਼ ?਼ ਼ ਼ ਼ਨੰਬਰਦਾਰ ਨੇ ਕਿਹਾ
ਨੈਬ ਸਾਹਬ ਨੇ ਉਵੇਂ ਲਾਪਰਵਾਹੀ ਨਾਲ ਕਿਹਾ “ਕੋਈ ਨੀਂ ਨੰਬਰਦਾਰਾ ਥੋਡੇ ਵਰਗੇ ਬੰਦਿਆਂ ਕਰਕੇ ਲੱਗ ਜੂ ਜੀ ਅਤੇ ਥੋੜਾ ਮੁਸਕੁਰਾਏ। ਅਗਲੇ ਹਫਤੇ ਰਜਿਸਟਰੀਆਂ ਦਾ ਕੰਮ ਚੱਲ ਰਿਹਾ ਸੀ।
ਨੈਬ ਸਾਹਬ ਕੰਨੀ ਮੋੜ ਕੇ ਰਜਿਸਟਰੀਆਂ ਮਾਰਕ ਕਰੀ ਜਾ ਰਹੇ ਸਨ।ਨੰਬਰਦਾਰ ਬੰਤ ਸਿੰਘ ਨੇ ਵੀ ਇਕ ਰਜਿਸਟਰੀ ਸਾਹਬ ਅੱਗੇ ਰੱਖੀ ਅਗੋਂ ਸਾਹਬ ਨੇ ਐਨਕਾਂ ਵਿਚੋਂ ਦੀ ਗੁੱਝੀ ਪੁੱਛ ਪੁੱਛੀ ਨੰਬਰਦਾਰ ਕਹਿੰਦਾ ‘ਜਨਾਬ ਇਹ ਆਪਣਾ ਹੀ ਬੰਦਾ ਐ ਜੀ’। ਸਾਹਬ ਨੇ ਹੌਲੀ ਜਿਹੀ ਕਿਹਾ “ਐਂ ਨੰਬਰਦਾਰ ਫੇਰ ਮੇਰਾ ਜੀ ਕਿੰਵੇਂ ਲੱਗੂ ”
ਬੀ ਼ਡੀ ਸ਼ਰਮਾ
ਡਿਪਟੀ ਡਾਇਰੈਕਟਰ (ਗਾਈਡੈਂਸ ਐਂਡ ਕਾਉਂਸਲਿੰਗ)
ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼
ਬਠਿੰਡਾ।95011—15105