ਜੀਵੇ ਇਨਸਾਨ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਤੁਰ ਪਿਆ  ਹੈ ਕਾਫਲਾ
ਘੱਟ ਰਿਹਾ ਚਾਨਣ ਤੇ
ਹਨੇਰ  ਦਾ ਫਾਸਲਾ
ਛਟ ਰਿਹਾ ਹਨੇਰ
ਦੇਰ ਸਵੇਰ
    ਦੂਜੀ ਆਜ਼ਾਦੀ ਦੀ ਜੰਗ
ਲਈ  ਤੁਰ ਪਏ ਨੇ ਲੋਕ.
..ਪਹਿਲੀ  ਦੇ ਵਿੱਚ  ਗੋਰੋ ਤੋਰੇ
ਦੂਜੀ  ਵਿੱਚ  ਕਾਲੇ ਤੋਰੋ
….ਕਾਲਿਆਂ ਨੇ ਦਾਲ ਹੀ
ਕਾਲੀ ਕਰ ਦਿੱਤੀ
  ਹੁਣ  ਨਵੀਂ  ਹਾਂਡੀ ਦੀ ਲੋੜ
  ਨਾ ਸੁਪਨੇ ਲਿਓ ਰੋੜ੍ਹ …
ਜੋਸ਼ ਤੇ ਹੋਸ਼ ਦੀ ਲੋੜ …
…ਜਰਾ ਬਚਕੇ..
ਅੱਗੇ ਹੈ ਕੂਹਣੀ ਮੋੜ….
ਮਨ ਦੀਆਂ  ਬੱਤੀਆਂ ਜਗਾ ਕੇ ਰੱਖਿਓ
ਹਨੇਰ  ਬਹੁਤ ਵੱਡਾ ਹੋ ਗਿਆ
ਹੁਣ  ਸੂਰਜ ਚੜ੍ਹਣ ਦਾ ਇੰਤਜ਼ਾਰ  ਨਾ ਕਰਿਓ
ਸੂਰਜ  ਤੇ ਸਦਾ ਹੀ ਸਿਰ ਹੁੰਦਾ
ਤਲੀ ਤੇ ਧਰ ਲਿਓ…
ਤਾਂ  ਕਿ ਨਸਲਾਂ  ਤੇ ਫਸਲਾਂ  ਬਚ ਜਾਣ
ਅਗਲੀਆਂ  ਪੀੜ੍ਹੀਆਂ  ਕਰਨ ਮਾਣ
   ਸਾਡੀਆਂ ਨਸਲਾਂ  ਤੇ ਫਸਲਾਂ
ਬਚ ਜਾਣ….
ਜੋਸ਼ ਨਾਲ ਹੋਸ਼ ਚੰਗਾ
ਜੁਆਨ ਨਾਲ  ਬਜ਼ੁਰਗ  ਚੰਗਾ
ਜੇ ਕਿਤੇ ਜੁੜ ਜੇ…
ਹੁਣ ਬਾਬੇ ਨਾਲ ਪੋਤਾ ਤੁਰਿਆ
ਪਿਉ ਨਾਲ ਪੁੱਤ
ਮਾਂ ਨਾਲ ਧੀ
 ਹੁਣ ਬਾਕੀ ਰਹਿ ਗਿਆ  ਕੀ?
ਟੁੱਟੀ ਹੋਈ ਗਈ ਗੰਢੀ….
ਤੁਰ ਲੋਕ ਡੰਡੀਓ ਡੰਡੀ
ਜਿੱਤ  ਦੇ ਪਰਚਮ ਛੱਤ ਤੇ ਨੀ
ਮਨ ਵਿੱਚ ਚੜ੍ਹਦੇ …
ਸੂਰਮੇ  ਹੀ ਜੰਗ ਲੜਦੇ
ਦਰਬਾਰੀ  ਪੌੜੀਆਂ ਚੜ੍ਹ ਕੇ
ਕੂਕ ਦੇ..ਮੇਲਾ ਮੇਲਾ
ਮਾਇਆ ਨਾਲ ਭਰਦੇ ਥੈਲਾ
ਅਕੇਲਾ ਤੁਰਿਆ  ਸੀ ਬਣਿਆ  ਕਾਫਲਾ
ਹੁਣ ਨੀ ਬਹੁਤਾ  ਚਾਨਣ ਤੇ ਹਨੇਰ  ‘ਚ ਫਾਸਲਾ
ਜਗਾ ਕੇ ਰੱਖੋ ਮਨ ਦੇ ਦੀਵੇ
ਹੁਣ ਨਾ ਕਦੇ ਸਿਦਕੀ ਨੀਵੇਂ
ਮੇਰਾ  ਪੰਜਾਬ  ਜੀਵੇ
ਇਨਸਾਨ ਜੀਵੇ…
ਮੇਰਾ  ਇਨਸਾਨ  ਜੀਵੇ
ਭੁਲ ਨਾ ਜਾਇਓ
ਜੱਟ ਤੇ ਸੀਰੀ ਦਾ ਰਿਸ਼ਤਾ
ਉਝ ਰਿਸ਼ਤਿਆਂ ਦਾ ਚੱਕਰ
ਬਹੁਤ  ਚੀੜਾ…!
ਜੀਵੇ ਨਾਨਕ
ਜੀਵੇ ਗੋਬਿੰਦ
ਜੀਵੇ ਰਾਮ
ਜੀਵੇ ਅੱਲ੍ਹਾ
ਜੀਵੇ..
ਮਾਈ ਤੇ ਭਾਈ.
ਜੀਵੇ ਪੰਜਾਬ
ਪੰਜਾਬੀ  ਤੇ ਪੰਜਾਬੀਅਤ
ਇਨਸਾਨੀਅਤ
ਜੀਵੇ ਲੋਕ….
ਜੀਵੇ ਲੋਕ
……
ਬੁੱਧ  ਸਿੰਘ  ਨੀਲੋਂ
94643 70823
Previous article“ਆਪਾਂ ਹੋਣਾ ਨਾ ਕਮਜ਼ੋਰ……..।”
Next articleਮਾਂ ਤੋ ਪੁੱਤ ਦਾ ਵਿਛੋੜਾ