“ਆਪਾਂ ਹੋਣਾ ਨਾ ਕਮਜ਼ੋਰ……..।”

           ਗੁਰਵੀਰ ਕੌਰ ਅਤਫ਼

(ਸਮਾਜ ਵੀਕਲੀ)

ਗੱਲ ਸੁਣਿਓ ਮੇਰੀ ਵੀਰਿਓ,
ਤੁਸੀਂ ਨਾ ਪਾਉਣਾ ਕੋਈ ਸ਼ੋਰ।
ਗੱਲ ਸਿਰ ਥੋਡੇ ਆ ਜਾਵਣੀ,
ਜਿਹੜੀ ਕਰਨੀ ਚਾਹੁੰਦੇ ਚੋਰ।
ਵੇ ਇਹ ਫਿਰਦੇ ਮੌਕਾ ਭਾਲਦੇ,
ਥੋਡੇ  ਵਿੱਚ  ਰਲੇ  ਜੋ  ਹੋਰ ,
ਲਾਜ ਰੱਖਿਓ ਮਾਂ ਦੇ ਦੁੱਧ ਦੀ,
ਜ਼ਾਲਮ  ਤੇ  ਰੱਖਿਓ  ਗ਼ੌਰ  ।
ਇਹ ਦਿਨ ਵੱਡਾ ਸਾਡਾ ਸਭਦਾ,
ਛੱਬੀ  ਜਨਵਰੀ  ਦੀ  ਲੋਰ ।
ਚਡ਼੍ਹੇ ਨਵਾਂ ਹੀ ਸੂਰਜ,ਚੰਨ ਵੇ ,
 ਹੋਵੇ ਰੋਸ਼ਨਾਈਆਂ ਦਾ ਜ਼ੋਰ ।
ਕਾਲਾ  ਨ੍ਹੇਰਾ  ਏਥੋਂ  ਉੱਡ ਜੇ,
ਹੋਵੇ ਚਾਨਣੀਆਂ ਹੱਥ ਡੋਰ ।
ਦਿਓ  ਜੁਗਨੂੰਆਂ  ਨੂੰ  ਹੌਸਲੇ ,
ਆਪਾਂ  ਹੋਣਾ  ਨਾ  ਕਮਜ਼ੋਰ ।
ਆਪਾਂ  ਹੋਣਾ  ਨਾ  ਕਮਜ਼ੋਰ ।
ਗੁਰਵੀਰ ਅਤਫ਼
ਛਾਜਲਾ(ਸੰਗਰੂਰ)
87259-62914
Previous article*ਰਗੜ ਬਨਾਮ ਲਿਸ਼ਕ*
Next articleਜੀਵੇ ਇਨਸਾਨ