ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੈਨੇਡਾ ਐਡਮਿੰਟਨ ਵਿਚ ਰਹਿਣ ਵਾਲੇ ਪੰਜਾਬੀ ਗਾਇਕ ਜੀਵਨ ਬਾਈ ਆਪਣਾ ਨਵਾਂ ਟਰੈਕ ‘ਸਾਡੀ ਯਾਰੀ ਰਾਸ ਨਹੀਂ ਆਉਣੀ’ ਜੇ ਵੀ ਰਿਕਾਡਰਸ ਦੇ ਮਾਧਿਅਮ ਰਾਹੀਂ ਸਰੋਤਿਆਂ ਦੀ ਕਚਿਹਰੀ ਵਿਚ ਲੈ ਕੇ ਹਾਜ਼ਰ ਹੋਇਆ ਹੈ। ਇਸ ਟਰੈਕ ਦਾ ਸੰਗੀਤ ਗੰਨ ਸ਼ੂਟ ਮਿਊਜਿਕ ਵਲੋਂ ਦਿੱਤਾ ਗਿਆ ਹੈ।
ਜਦ ਕਿ ਇਸ ਦਾ ਵੀਡੀਓ ਸ਼ੂਟ ਦਾ ਹਿਡਨ ਫੈਸ ਨੇ ਕੀਤਾ ਹੈ। ਗਾਇਕ ਜੀਵਨ ਬਾਈ ਗੀਤਕਾਰ ਚਥਹੇਲਾ, ਜਗਦੀਸ਼ਵਰ ਸਿੰਘ, ਐਡੀਟਰ ਥਰਡ ਆਈ, ਸ਼ੁਭਮ, ਪਰਮਿੰਦਰ ਕੌਰ, ਨੈਨਾ, ਮਾਨਵ, ਨਵ ਅਤੇ ਬਰੇਨ ਕ੍ਰਿਏਸ਼ਨ ਦੇ ਨਾਲ ਨਾਲ ਗੁਰਪੰਥ ਸਿੰਘ ਸਿੱਧੂ ਦਾ ਸ਼ੁਕਰਗੁਜਾਰ ਹੈ। ਜ਼ਿਕਰਯੋਗ ਹੈ ਕਿ ਜੀਵਨ ਭਾਈ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।