ਜੀਅ ‘ਨੀਂ ਕਰਦਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਿਹੜੇ ਰੱਬ ਦੇ ਘਰਾਂ ਦੀ ਰਾਖੀ
ਕਰਨੀ ਪੈਂਦੀ ਬੰਦਿਆਂ ਨੂੰ  ,
ਪੱਥਰਾਂ ਨੂੰ ਪਰਬਦਗਾਰ ਕਹਿਣ ਨੂੰ
ਮੇਰਾ ਜੀਅ ਜਿਆ ‘ਨੀਂ ਕਰਦਾ ।
ਨਿੱਤ ਹੀ ਨਵੇਂ ਨਵੇਂ ਗਿਲੇ ਸ਼ਿਕਵੇ
ਅਤੇ ਉਲਾਂਭੇ ਦਿੰਦੇ ਜੋ  ,
ਭਾਵੇਂ ਗੁੱਸੇ ਹੋਣ ਪਰ ਪਿਆਰ ਕਹਿਣ ਨੂੰ
ਮੇਰਾ ਜੀਅ ਜਿਆ ‘ਨੀਂ ਕਰਦਾ ।
ਸਾਡੇ ਸਿਰ ‘ਤੇ ਬੰਨੇ੍ ਪਾਟੀਆਂ ਲੀਰਾਂ
ਵਰਗੇ ਪਰਨਿਆਂ ਨੂੰ ਤਾਂ ,
ਜੇ ਸੱਚ ਪੁੱਛੋਂ ਦਸਤਾਰ ਕਹਿਣ ਨੂੰ
ਮੇਰਾ ਜੀਅ ਜਿਆ ‘ਨੀਂ ਕਰਦਾ ।
ਜਿਸ ਦੇ ਰਾਜ ‘ਚ ਕਈਆਂ ਮਹੀਨਿਆਂ ਤੋਂ
ਅੰਨਦਾਤੇ ਰੁਲ਼ਦੇ ਨੇ ਸੜਕਾਂ ‘ਤੇ ,
ਉਸ ਹਾਕਮ ਨੂੰ ਸਰਕਾਰ ਕਹਿਣ ਨੂੰ
ਮੇਰਾ ਤਾਂ ਜੀਅ ਜਿਆ ‘ਨੀਂ ਕਰਦਾ ।
ਮੂਲ ਚੰਦ ਸ਼ਰਮਾ ਉਰਫ਼
               ਰੁਲ਼ਦੂ ਬੱਕਰੀਆਂ ਵਾਲ਼ਾ  .
Previous articleGolwalkar and the Present Ruling Dispensation
Next articleਮੇਰੇ ਵਤਨ ਦਾ ਸੂਰਜ