(ਸਮਾਜ ਵੀਕਲੀ)
ਜਿੱਥੇ ਆਕੜ ਹੁੰਦੀ ਏ,
ਚੁੱਪ ਉਦਾਸੀ ਨਹੀਂ ।
ਨੀਅਤ ਮਾੜੀ ਹੁੰਦੀ ਏ,
ਪਰ ਜੀਭ ਪਿਆਸੀ ਨਹੀਂ।
ਜਿੱਥੇ ਚਲਾਕੀ ਹੁੰਦੀ ਏ ,
ਆਪਣੇ ਪਣ ਦੀ ਝਾਕੀ ਨਹੀਂ ,
ਜਿੱਥੇ ਸਮਝਿਆ ਨਹੀਂ,
ਸਮਝਾਇਆ ਜਾਂਦੈ ।
ਉਹ ਸਹੁਰੇ ਹੁੰਦੇ ਨੇ,
ਪੇਕੇ ਪਿੰਡ ਦੀ ਧਰਤੀ ਨਹੀਂ ।
ਜਿੱਥੇ ਆਕੜ ਹੁੰਦੀ ਏ ,
“ਗੁਰਵੀਰ” ਚੁੱਪ ਉਦਾਸੀ ਨਹੀਂ ।
ਚੁੱਪ ਉਦਾਸੀ ਨਹੀਂ,
ਕੋਈ ਚੁੱਪ ਉਦਾਸੀ ਨਹੀਂ ।
ਗੁਰਵੀਰ ਅਤਫ਼
ਛਾਜਲਾ (ਸੰਗਰੂਰ)
ਮੋ: 87259-62914