(ਸਮਾਜ ਵੀਕਲੀ)
ਜਿੱਥੇ ਅੜ ਗਏ ਉੱਥੇ ਅੜ ਗਏ,
ਜਿੱਥੇ ਖੜ ਗਏ ਉੱਥੇ ਖੜ ਗਏ।
ਅਸੀਂ ਜਮਾਂਦਰੂ ਹੀ ਐਸੇ,
ਜਿੱਥੋਂ ਰੋਕਿਆ ਉੱਥੇ ਵੜ ਗਏ।
ਜਿੱਥੇ ਅੜ….
ਦਿਲ ਦੇ ਸਾਫ਼ ਸੁੱਥਰੇ ਹਾਂ,
ਨਹੀਂ ਰੱਖਦੇ ਮੈਲ ਮਨਾਂ ਵਿੱਚ।
ਜੇ ਧੋਖਾ ਕੋਈ ਕਰਜੇ ਤਾਂ ਫ਼ੇਰ,
ਆਊ ਤੂਫਾਨ ਖੜ੍ਹੇ ਝਨਾਂ ਵਿੱਚ।
ਇਹ ਸਾਡੀ ਹੈ ਆਦਤ ਪੱਕੀ,
ਸਮਝੀਂ ਨਾ ਐਵੀਂ ਝੜ ਗਏ।
ਜਿੱਥੇ ਅੜ….
ਬੜੇ ਆਏ ਹਿਲਾਉਣ ਵਾਲੇ,
ਪਰ ਹਿੱਲੇ ਨਾ ਅਸੀਂ ਮੁੱਢੋਂ।
ਕੋਈ ਬਾਹਰ ਨਾ ਸੁੱਟ ਸਕਿਆ,
ਨਾ ਕੋਈ ਪੱਟ ਸਕਿਆ ਹੈ ਖੁੰਡੋਂ।
ਪਿਆਰ ਨਾਲ ਗਲ਼ ਪੈ ਜਾਂਦੇ,
ਜਿਉਂ ਵੇਲ ਰੁਖਾਂ ਤੇ ਚੜ੍ਹ ਗਏ।
ਜਿੱਥੇ ਅੜ…..
ਸਾਡਾ ਦੀਨ ਈਮਾਨ ਸਲਾਮਤ,
ਹੋਰਾਂ ਦੀ ਕੋਈ ਗੱਲ ਨਹੀਂ।
ਅਸੀਂ ਲੱਭਦੇ ਨਾ ਐਵੇਂ ਹੀ,
ਡਿੱਗੇ ਹੋਏ ਭੁੰਜੇ ਫ਼ਲ ਨਹੀਂ।
ਅਸੀਂ ਮਿਠਾਸ ਨਾ ਛੱਡੀ ਕਦੇ,
ਭਾਵੇਂ ਦੁੱਖਾਂ ਦੇ ਵਿੱਚ ਰੜ੍ਹ ਗਏ।
ਜਿੱਥੇ ਅੜ….
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly