(ਸਮਾਜ ਵੀਕਲੀ)
ਉੱਠ ਦਿੱਲੀਏ ਗੂੜ੍ਹੀ ਨੀਂਦਰ ਚੋਂ
ਤੇਰੇ ਵਾਰਸ ਪੁਰਾਣੇ ਆਏ ਨੇ
ਨਹੀਂ ਤਲਵਾਰਾਂ ਤੇ ਨਾ ਤੇਗਾਂ ਨੇ
ਜਫਰਨਾਮੇ ਦੀਆਂ ਕਲਮਾਂ ਬਣ ਆਏ ਨੇ
ਵਜਾ ਨਗਾਰੇ ਦੇ ਡਗੇ ਢੋਲ ਤੇ
ਘੋੜਿਆਂ ਵਾਲੇ ਟਰਾਲੀਆਂ ਤੇ ਆਏ ਨੇ
ਨਾ ਜਾਤਾਂ ਵਾਲੇ ਨਾ ਧਰਮਾਂ ਵਾਲੇ
ਕਿਰਤੀ ਨੇ ਗੰਗੂ ਪਿੱਛੇ ਛੱਡ ਆਏ ਨੇ
ਭੁੱਖੇ ਸਨ ਜੋ ਤੇਰੇ ਦਰ ਤੇ ਸੌਂਦੇ
ਵੀਹਾਂ ਵਾਲਾ ਲੰਗਰ ਬਣ ਆਏ ਨੇ
ਅਨਪੜ ਸਨ ਜੁਝਾਰੂ ਸਾਡੇ ਬਾਪ ਦਾਦੇ
ਮਿਹਨਤ ਉਹਨਾਂ ਦੀ ਪੜੇ ਲਿਖੇ ਆਏ ਨੇ
ਸੀ ਪੰਜਾਬ ਹਰਿਆਣਾ ਬਿਹਾਰ ਬੰਗਾਲ
ਬੋਲ ਲੀੜੇ ਵੱਖ ਪਰ ਭਾਈਵਾਲ ਆਏ ਨੇ
ਮੁੜਾਂਗੇ ਜਿੱਤ ਕੇ ਹੋਰ ਕੋਈ ਰਾਹ ਨਹੀਂ ਪੁੱਤ
ਘਰ ਕਹਿ ਕੇ ਬੱਚਿਆਂ ਨੂੰ ਹਰ ਹਾਲ ਆਏ ਨੇ
ਤੇਰਾ ਸਿਰ ਢੱਕਣ ਵਾਲੇ ਨੀ ਬੇਦਰਦੇ
ਖ਼ੁਦ ਨੰਗੇ ਪੈਰੀਂ ਲੜਦੇ ਖਪਦੇ ਬੇਹਾਲ ਆਏ ਨੇ
ਆਏ ਹਾਂ ਹਿੰਦ ਦੀ ਚਾਦਰ ਵਾਲੇ ਔਰੰਗਿਆ
ਨਾਲ ਅੱਜ ਫਤਿਹ ਜੁਝਾਰ ਆਏ ਨੇ
ਹਾਂ ਹੈ ਜਿੱਤ ਯਕੀਨਣ ਅਸਾਡੀ
ਦਾਦੇ ਦੇ ਰਸਤੇ ਦਾਦੀ ਤੇ ਪੋਤੇ ਨਾਲ ਆਏ ਨੇ
ਜਤਿੰਦਰ
ਮਾਜਰੀ ,( ਕੈਥਲ )
9729013780