ਹੁਸ਼ਿਆਰਪੁਰ (ਸਮਾਜਵੀਕਲੀ) : ਅੱਜ ਕੋਵਿਡ 19 ਦੇ ਸ਼ੱਕੀ ਲੱਛਣਾ ਵਾਲੇ ਲਏ ਗਏ ਸੈਪਲਾਂ ਵਿੱਚੋ 564 ਸੈਪਲਾਂ ਦੀ ਰਿਪੋਟ ਆਉਣ ਤੇ ਜਿਲੇ ਦੇ 34 ਪਾਜੇਟਿਵ ਕੇਸ ਰਿਪੋਟ ਹੋਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 253 ਹੋ ਗਈ ਹੈ । 31 ਪਾਜੇਟਿਵ ਕੇਸ ਬੀ. ਐਸ. ਐਫ. ਕੈਪ ਖੜਕਾ ਦੇ ਜਵਾਨਾ ਦੇ ਹਨ ਜਦ ਕਿ 1 ਕੇਸ ਪੀ. ਐਚ. ਸੀ. ਪੋਸੀ , 1 ਪਾਲਦੀ ਅਤੇ 1 ਮੰਡ ਮੰਡੇਰ ਦੇ ਅਧੀਨ ਪਿੰਡਾ ਨਾਲ ਸਬੰਧਿਤ ਹਨ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋ ਸੈਪਲ ਲੈਣ ਦੀ ਗਿਣਤੀ ਵਧਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ ਵੀ ਵੱਧੀ ਹੈ । ਜਿਲੇ ਵਿੱਚ ਹੁਣ ਤੱਕ ਕੋਵਿਡ 19 ਦੇ ਸ਼ੱਕੀ ਵਿਆਕਤੀਆਂ ਦੇ 20534 ਸੈਪਲ ਲਏ ਗਏ ਜਿਨਾਂ ਵਿੱਚੋ 18836 ਸੈਪਲ ਨੈਗਟਿਵ ਅਤੇ 1437 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । ਜਿਲੇ ਵਿੱਚ ਇਸ ਬਿਮਾਰੀ ਨਾਲ ਕੁੱਲ 7 ਮੌਤਾਂ ਹੋਈਆ ਹਨ ਅਤੇ 62 ਕੇਸ ਐਕਟਿਵ ਹਨ । ਜਦ ਕਿ 184 ਵਿਆਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ।
ਸਿਹਤ ਐਡਵਾਈਜਰੀ ਸਬੰਧੀ ਉਹਨਾਂ ਕਿਹਾ ਕਿ ਘਰੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜਰੂਰ ਕੀਤੀ ਜਾਵੇ ਤਾੰ ਜੋ ਕੋਰੋਨਾ ਵਾਇਰਸ ਦੇ ਸਮਾਜਿਕ ਫਲਾ ਨੂੰ ਰੋਕਿਆ ਜਾ ਸਕੇ ।