ਜਿਲਾ ਤੇ ਸ਼ੈਸ਼ਨ ਜੱਜ ਕਿਸ਼ੋਰ ਕੁਮਾਰ ਵੱਲੋਂ ਕੇਂਦਰੀ ਜੇਲ ਦਾ ਅਚਨਚੇਤ ਦੌਰਾ

ਫੋਟੋ ਕੈਪਸ਼ਨ- ਕੇਂਦਰੀ ਜੇਲ ਕਪੂਰਥਲਾ ਦਾ ਦੌਰਾ ਕਰਨ ਮੌਕੇ ਜਿਲਾ ਤੇ ਸ਼ੈਸ਼ਨ ਜੱਜ ਸ਼੍ਰੀ ਕਿਸ਼ੋਰ ਕੁਮਾਰ ਤੇ ਹੋਰ ਨਿਆਇਕ ਅਧਿਕਾਰੀ ।

• ਬੰਦੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਵਿਸਥਾਰ ਪੂਰਵਕ ਸੁਣਿਆ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਜੇਲਾਂ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਬੰਦੀਆਂ ਦੀਆਂ ਮੁਸ਼ਿਕਲਾਂ ਸੁਣਨ ਅਤੇ ਉਨਾਂ ਦੇ ਫੌਰੀ ਹੱਲ ਲਈ ਜ਼ਰੂਰੀ ਕਦਮ ਚੁੱਕਣ ਸਬੰਧੀ ਮਾਣਯੋਗ ਜਿਲਾ ਅਤੇ ਸ਼ੈਸ਼ਨ ਜੱਜ, ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ , ਸਮੂਹ ਵਧੀਕ ਸ਼ੈਸ਼ਨ ਜੱਜ, ਵਧੀਕ ਸੀ.ਜੇ.ਐਮ ਜਸਬੀਰ ਕੌਰ ਅਤੇ ਸ੍ਰੀ ਅਜੀਤ ਪਾਲ ਸਿੰਘ ਚੀਫ ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਕੇਂਦਰੀ ਜੇਲ, ਕਪੂਰਥਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਇਸ ਮੌਕੇ ਸ਼ੈਸ਼ਨ ਜੱਜ ਵੱਲੋਂ ਬੰਦੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਵਿਸਥਾਰ ਪੂਰਵਕ ਸੁਣਿਆ ਗਿਆ ।

ਇਸ ਤੋਂ ਇਲਾਵਾ ਵਧੀਕ ਜਿਲਾ ਅਤੇ ਸ਼ੈਸ਼ਨ ਜੱਜ ਸਾਹਿਬਾਨਾਂ ਵੱਲੋਂ ਵੀ ਬੰਦੀਆਂ ਨੂੰ ਵੱਖਰੇ ਤੌਰ ‘ਤੇ ਮਿਲਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਸ਼ੈਸ਼ਨ ਜੱਜ ਵਲੋਂ ਜੇਲ ਪ੍ਰਸ਼ਾਸ਼ਨ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੂੰ ਨਿਰਦੇਸ਼ ਦਿੱਤੇ ਗਏ ਕਿ ਹਰੇਕ ਲੋੜਵੰਦ ਹਵਾਲਾਤੀ ਅਤੇ ਕੈਦੀ ਨੂੰ ਮੁਫਤ ਵਕਾਲਤ ਸੇਵਾਵਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਸਜਾ ਭੁਗਤ ਰਹੇ ਕੈਦੀ ਮੁਫਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਕੇ ਉਪਰਲੀਆਂ ਅਦਾਲਤਾਂ ਵਿੱਚ ਅਪੀਲ ਦਾਇਰ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਲਾ ਅਦਾਲਤਾਂ ਵਿੱਚ ਚੱਲ ਰਹੇ ਕਸਟਡੀ ਦੇ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਰੇ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਜਾ ਚੁੱਕੇ ਹਨ।

ਉਨਾਂ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਨਸ਼ੇ  ਦੇ ਸੇਵਨ ਦੇ ਸਿਹਤ ਉਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ ਸੈਂਟਰਲ ਜੇਲ• ਵਿੱਚ ਬੰਦ ਸਮੂਹ ਐਚ.ਆਈ.ਵੀ. ਅਤੇ ਹੋਰ ਬਿਮਾਰੀਆਂ ਨਾਲ ਪੀੜ•ਤ ਹਵਾਲਾਤੀਆਂ ਅਤੇ ਕੈਦੀਆਂ ਦਾ ਸੰਭਵ ਇਲਾਜ ਕਰਵਾਉਣ ਲਈ ਜੇਲ ਪ੍ਰਸ਼ਾਸ਼ਨ ਅਤੇ ਜੇਲ ਵਿੱਚ ਤਾਇਨਾਤ ਡਾਕਟਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨਾਂ ਵੂਮੈਨ ਬੈਰਕ ਦਾ ਵੀ ਦੌਰਾ ਕੀਤਾ ਤੇ ਔਰਤ ਹਵਾਲਾਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ । ਉਪਰੰਤ ਉਨਾਂ ਜੇਲ ਵਿੱਚ ਸਥਿਤ ਫੈਕਟਰੀ ਦਾ ਦੌਰਾ ਕਰਕੇ ਬਲਬ ਤਿਆਰ ਕਰਨ, ਲੋਹੇ ਦੇ ਝੂਲੇ ਬਣਾਉਣ ਅਤੇ ਖਾਦੀ ਦੇ ਕੱਪੜੇ ਤਿਆਰ ਕਰਨ ਆਦਿ ਦਾ ਨਿਰੀਖਣ ਕੀਤਾ ਤੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਜਾਂਚ ਕੀਤੀ।

ਇਸ ਮੌਕੇ  ਬਲਜੀਤ ਸਿੰਘ ਘੁੰਮਣ, ਸੁਪਰਡੈਂਟ ਕੇਂਦਰੀ ਜੇਲ,  ਨਰਪਿੰਦਰ ਸਿੰਘ, ਡਿਪਟੀ ਸੁਪਰਡੈਂਟ ਸ਼ੁਸ਼ੀਲ ਕੁਮਾਰ ਵਾਰੰਟ ਅਫਸਰ ਹਾਜ਼ਰ ਸਨ।

Previous articleਡਿਪਟੀ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਨੂੰ ਲਾਗੂ ਕਰਨ ਦਾ ਜਾਇਜ਼ਾ
Next articleਡਿਪਟੀ ਕਮਿਸ਼ਨਰ ਨੇ ਚੁਕਾਈ ਨਸ਼ਿਆਂ ਵਿਰੁੱਧ ਲੜਾਈ ਦੀ ਸਹੁੰ