ਹੁਸ਼ਿਆਰਪੁਰ (ਚੁੰਬਰ) (ਸਮਾਜ ਵੀਕਲੀ) – ਵਿਸ਼ਵ ਸਿਹਤ ਸੰਗਠਨ ਵੱਲੋ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਿਸ ਦਿਵਸ ਮਨਾ ਕੇ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਹਿੱਤ ਵੱਖ ਵੱਖ ਆਈ. ਈ. ਸੀ. ਗਤੀਵਿਧੀਆ ਰਾਹੀ ਜਾਣਕਾਰੀ ਦਿੱਤੀ ਜਾਦੀ ਹੈ ਤਾ ਜੋ ਲੋਕ ਇਹਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਹੋ ਕੇ ਸਚੇਤ ਹੋ ਜਾਣ ।
ਹੈਪੇਟਾਈਟਿਸ ਮੁੱਕਤ ਭਵਿੱਖ ਥੀਮ ਨੂੰ ਇਹ ਸਾਲ ਸਪਰਪਿਤ ਹੈ ਜਿਸ ਦਾ ਉਦੇਸ਼ ਆਉਣ ਵਾਲੇ ਸਮੇ ਵਿੱਚ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣਾ ਹੈ । ਇਸ ਸਬੰਧੀ ਜਿਲਾਂ ਪੱਧਰ ਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਇ, ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਅਗਵਾਈ ਹੇਠ ਹਸਪਤਾਲ ਵਿੱਚ ਆਏ ਹੋਏ ਮਰੀਜਾਂ ਨੂੰ ਜਾਗਰੂਕਤਾ ਸਮਗਰੀ ਦੀ ਵੰਡ ਕੀਤੀ ਗਈ ਅਤੇ ਉਹਨਾਂ ਨੂੰ ਪੀਲੀਆ ਬਿਮਾਰੀ ਬਾਰੇ ਵੀ ਦੱਸਿਆ ਗਿਆ ।
ਮੀਡੀਆ ਰਾਹੀ ਜਾਣਕਾਰੀ ਦਿੰਦੇ ਹੋਏ ਡਾਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੈਪੇਟਾਈਟਿਸ ਦੀਆਂ ਪੰਜ ਕਿਸਮਾਂ ਜੋ ਹੈਪੇਟਾਈਟਿਸ ਏ , ਬੀ ,ਸੀ , ਡੀ ਅਤੇ ਈ ਹੁੰਦੀਆਂ ਹਨ ਜੋ ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਿਤ ਹਨ । ਹੈਪੇਟਾਈਟਿਸ ਏ ਅਤੇ ਈ ਸਾਫ ਸਫਾਈ ਦੀ ਘਾਟ , ਅਣਹਾਈਜੀਨਿਕ ਭੋਜਨ ਅਤੇ ਦੂਸ਼ਿਤ ਪੀਣ ਵਾਲੇ ਪਾਣੀ ਤੋ ਹੁੰਦਾ ਹੈ , ਜਦ ਕਿ ਇਸ ਦੀ ਕੈਟਗਰੀ ਬੀ , ਸੀ, ਅਤੇ ਡੀ . ਖਤਰਨਾਕ ਲਾਗ ਹਨ ਜਿਹੜੀ ਕਿ ਵਾਇਰਸ ਨਾਲ ਫੈਲਦੀ ਹੈ ਤੇ ਜਿਗਰ ਨੂੰ ਨੁਕਸਾਨ ਕਰਦੀ ਹੈ । ਇਸ ਨੂੰ ਆਮ ਸ਼ਬਦਾ ਵਿੱਚ ਕਾਲਾ ਪੀਲੀਆ ਵੀ ਕਿਹਾ ਜਾਦਾ ਹੈ ।
ਇਹ ਲਾਗ ਮਰੀਜ ਨੂੰ ਖੂਨ , ਥੁੱਕ , ਅਨ ਸੁਰੱਖਿਅਤ ਸੰਭੋਗ , ਸੂਈ ਸਰਿੰਜ ਨਾਲ ਇਕ ਛੂਤ ਵਾਲੇ ਵਿਆਕਤੀ ਤੋ ਦੂਜੇ ਵਿਆਕਤੀ ਨਾਲ ਲੱਗਦੀ ਹੈ । ਹੈਪੇਟਾਈਟਿਸ ਦੇ ਲੱਛਣਾ ਵਿੱਚ ਬੁਖਾਰ ਹੋਣਾ , ਭੁੱਖ ਦਾ ਘੱਟ ਲਗਣਾ , ਥਕਾਵਟ ਜਾ ਕਮਜੋਰੀ ਮਹਿਸੂਸ ਕਰਨਾ , ਚਮੜੀ ਅਤੇ ਅੱਖਾਂ ਦਾ ਪੀਲਾਂ ਹੋਣਾ , ਪੇਟ ਵਿੱਚ ਦਰਦ , ਗੂੜੇ ਪੀਲੇ ਰੰਗ ਦਾ ਪਿਸ਼ਾਬ , ਟੱਟੀ ਦਾ ਰੰਗ ਚਿੱਟਾ ਹੋਣਾ ਆਦਿ ਹੁੰਦੇ ਹਨ । ਅਜਿਹੇ ਲੱਛਣਾ ਵਾਲੇ ਵਿਅਕਤੀ ਨੂੰ ਨਜਦੀਕੀ ਸਿਹਤ ਸੰਸਥਾਂ ਵਿੱਚ ਡਾਕਟਰ ਤੋ ਸਲਾਹ ਲੈਣੀ ਚਾਹੀਦੀ ਹੈ ।
ਹੋਰ ਜਾਣਕਾਰੀ ਦਿੰਦੇ ਹੋਏ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਨੈਸ਼ਨਲ ਵਾਇਰਲ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ ਅਧੀਨ ਹੈਪੇਟਾਈਟਿਸ ਸੀ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ ਸੀ ਰਲੀਫ ਫੰਡ ਤਹਿਤ ਰਾਜ ਦੇ 22 ਜਿਲਾਂ ਹਸਪਤਾਲਾ ਅਤੇ ਤਿੰਨ ਮੈਡੀਕਲ ਕਾਲਜਾਂ ਵਿੱਚ ਜਾਂਚ ਅਤੇ ਇਲਾਜ ਮੁੱਫਤ ਹੁੰਦੀ ਹੈ । ਜਿਲਾਂ ਹੁਸ਼ਿਆਰਪੁਰ ਵਿੱਚ ਇਸ ਪ੍ਰੋਗਰਾਮ ਤਹਿਤ ਹੁਣ ਤੱਕ 3216 ਮਰੀਜ ਰਜਿਸਟਿਡ ਹੋਏ ਹਨ , 2915 ਮਰੀਜਾਂ ਦਾ ਇਲਾਜ ਪੂਰਾ ਹੋ ਚੁੱਕਾ ਹੈ ਜਦ ਕਿ 165 ਮਰੀਜ ਇਲਾਜ ਅਧੀਨ ਹਨ ।
ਆਓ ਇਸ ਵਿਸ਼ਵ ਹੈਪੀਟਿਟਸ ਦਿਵਸ ਮੋਕੇ ਤੇ ਚੰਗੀਆ ਸਿਹਤਮੰਦ ਅਦਾਤਾਂ ਆਪਣਾ ਕੇ ਨਸ਼ਿਆ ਤੋ ਪਰਹੇਜ ਕਰਨ ਅਤੇ ਅਣਗਿਹਲੀ ਨੂੰ ਤਿਆਗ ਦੇ ਹੋਏ ਕੋਰੋਨਾ ਅਤੇ ਹੋਰ ਵਾਇਰਲ ਬਿਮਾਰੀਆਂ ਤੋ ਆਪਣੇ ਆਪ ਨੂੰ ਬਚਾਅ ਕਿ ਸਿਹਤ ਮੰਦ ਸਮਾਜ ਅਤੇ ਖੁਸ਼ਹਾਲ ਦੇਸ਼ ਦੀ ਸਿਰਜਣਾ ਕਰੀਏ ।ਇਸ ਮੋਕੇ ਡਾ ਸੁਦੇਸ਼ ਰਾਜਨ , ਡਾ ਸੋਰਵ ਸ਼ਰਮਾ, ਅਨਮਦੀਪ ਸਿੰਘ ਤੇ ਗੁਰਵਿੰਦਰ ਸਿੰਘ ਹਾਜਰ ਸਨ ।