ਜਿਉਂਦੇ ਰਹੋ ਕਲਮਾਂ ਵਾਲਿਓ

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਪਤਾ ਨਹੀਂ ਕੀ ਹੋਣਾ ਛੱਬੀ ਨੂੰ,
ਕਫ਼ਨ ਲੈ ਕੇ ਨਿਕਲੇ ਘਰਾਂ ਚੋਂ
ਸਰਕਾਰੇ ਕਿਉਂ ਤੜਫਾਓਨੀ ਆ,
ਕਿਸਾਨਾਂ ਦੀ ਰੂਹ ਰੱਬੀ ਨੂੰ
ਇਹ ਪਿੱਛੇ ਹਟਣ ਵਾਲੇ ਨਹੀਂ,
ਛੇੜ ਲਿਆ ਸਰਕਾਰੇ ਕੌਮ ਤੂੰ ਕੱਬੀ ਨੂੰ,
ਸ਼ਾਂਤੀ ਪ੍ਰਦਰਸ਼ਨ ਕਰਿਓ ਵੀਰਿਓ ਵੇ,
ਹਾਰਨਾ ਨਹੀਂ ਕੌਮ ਦੇ ਹੀਰਿਓ ਵੇ,
ਕਿਸੇ ਵੀ ਚੁੱਕ ਚ ਨਾ ਆ ਜਾਇਓ,
ਸਮਝ ਲਇਓ ਸਰਕਾਰ ਦੀ ਠੱਗੀ ਨੂੰ,
ਇਹ ਪਿੱਛੇ ਹਟਣ ਵਾਲੇ ਨਹੀਂ,
ਛੇੜ ਲਿਆ ਸਰਕਾਰੇ ਕੌਮ ਤੂੰ ਕੱਬੀ ਨੂੰ,
ਜਿਉਂਦੇ ਰਹੋ ਤੁਸੀਂ ਕਲਮਾਂ ਵਾਲਿਓ,
ਵੱਸਦੇ ਰਹੋ ਤੁਸੀਂ ਗਾਉਣ ਵਾਲਿਓ,
ਤੁਸੀਂ ਖ਼ੂਬ ਨਿਬਾਇਆ ਲਿਖਕੇ ਗਾਕੇ,
ਕਿਸਾਨਾਂ ਨਾਲ ਦੋਸਤੀ ਲੱਗੀ ਨੂੰ
ਇਹ ਪਿੱਛੇ ਹਟਣ ਵਾਲੇ ਨਹੀਂ,
ਛੇੜ ਲਿਆ ਸਰਕਾਰੇ ਕੌਮ ਤੂੰ ਕੱਬੀ ਨੂੰ,
‘ਕੰਮੋਂ’ ਤੂੰ ਵੀ ਲਿਖ ਕੇ ਹਿੱਸਾ ਪਾਇਆ,
ਦੁੱਖੀ ਨਾ ਹੋ ਜੇ ਦਿੱਲੀ ਗਿਆ ਨਾ ਜਾਇਆ,
ਵੀਡਿਓ ਪਾ ਕੇ ਸੋਸ਼ਲ ਮੀਡੀਆ ਤੇ ਤੂੰ,
ਭੱਖਦੀ ਰੱਖੀ ਚਿੰਗਾਰੀ ਅੰਦਰ ਲੱਗੀ ਨੂੰ,
ਇਹ ਪਿੱਛੇ ਹਟਣ ਵਾਲੇ ਨਹੀਂ,
ਛੇੜ ਲਿਆ ਸਰਕਾਰੇ ਕੌਮ ਤੂੰ ਕੱਬੀ ਨੂੰ,
                       ਕਰਮਜੀਤ ਕੌਰ ਸਮਾਓਂ 
                       ਜ਼ਿਲ੍ਹਾ ਮਾਨਸਾ l
Previous articleਗੀਤ
Next articleਮਿਸ਼ਨਰੀ ਗਾਇਕ ਰਾਜ ਦਦਰਾਲ ਲੈ ਕੇ ਹਾਜ਼ਰ ਹੋਏ ਟਰੈਕ ‘ਸਾਡੀ ਪਹਿਚਾਣ’