ਜਾਰਜ ਮੈਕੀ ਲਾਇਬਰੇਰੀ ‘ਚ ਸਾਲਾਨਾ ਕਵੀ ਦਰਬਾਰ 21 ਦਸੰਬਰ ਨੂੰ

ਸਰੀ  : ਸਰੀ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਵੱਲੋਂ ਹਰ ਸਾਲ ਦਸੰਬਰ ਮਹੀਨੇ ਦੇ ਤੀਜੇ ਸਨਿੱਚਰਵਾਰ ਨੂੰ ਜਾਰਜ ਮੈਕੀ ਲਾਇਬਰੇਰੀ, ਡੈਲਟਾ ਵਿਖੇ ਸਾਲਾਨਾ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਕਾਵਿਮਈ ਸਮਾਰੋਹ 21 ਦਸੰਬਰ 2019 (ਸਨਿੱਚਰਵਾਰ) ਨੂੰ ਦੁਪਿਹਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੇ ਸੰਚਾਲਕ ਮੋਹਨ ਗਿੱਲ ਨੇ ਵੈਨਕੂਵਰ ਇਲਾਕੇ ਦੇ ਸਮੂਹ ਕਵੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਕਵੀ ਦਰਬਾਰ ਵਿਚ ਆਪਣੀ ਚੋਣਵੀਂ ਰਚਨਾ ਨਾਲ ਸ਼ਮੂਲੀਅਤ ਕਰਨ। ਹੋਰ ਜਾਣਕਾਰੀ ਲਈ ਮੋਹਨ ਗਿੱਲ ਨਾਲ 778-908-0914ਤੇ ਸੰਪਰਕ ਕੀਤਾ ਜਾ ਸਕਦਾ ਹੈ।

Previous article3 dead as protests against CAA continue across India
Next articleਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ 12ਵੀਂ ਕਲਾਸ ਦਾ ਸਿਲੇਬਸ ਬਦਲਿਆ