ਜਾਣੋ ਸਕਿਨ ਲਈ ਕਿਵੇਂ ਲਾਹੇਵੰਦ ਹੁੰਦੇ ਹਨ ਅਮਰੂਦ ਦੇ ਪੱਤੇ ?

ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੂੰ ਅਮਰੂਦ ਖਾਣਾ ਪਸੰਦ ਨਾ ਹੋਵੇ ਸੁਆਦ ਹੋਣ ਦੇ ਨਾਲ-ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ ਹੀ ਅਮਰੂਦ ਦੇ ਪੱਤੇ ਵੀ ਬਹੁਤ ਲਾਹੇਵੰਦ ਹਨ। ਇਸ ਦੇ ਪੱਤੇ ਸਾਡੀ ਸਿਹਤ ਅਤੇ ਚਮੜੀ ਦੋਨਾਂ ਲਈ ਫਾਇਦੇਮੰਦ ਹਨ। ਇਸ ਦੇ ਪੱਤਿਆਂ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ਜਿਵੇਂ ਦਸਤ, ਮੂੰਹ ਦੀ ਬਦਬੂ ਅਤੇ ਸਿਰਦਰਦ। ਸਿਰਫ ਇਨ੍ਹਾਂ ਹੀ ਨਹੀਂ ਇਹ ਇਕ ਵਧੀਆ ਬਿਊਟੀ ਪ੍ਰੋਡੱਕਟ ਵੀ ਹੈ।

ਅਸੀਂ ਤੁਹਾਨੂੰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ਨਾਲ ਤੁਸੀਂ ਆਪਣੇ ਵਾਲਾਂ ਦੀ ਹਰ ਤਰ੍ਹਾਂ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ, ਮਹਿਲਾਵਾਂ ਨੂੰ ਵਾਲ ਝੜਨ ਦੀ ਸੱਮਸਿਆ ਆਮ ਗੱਲ ਹੈ।  ਹਰ ਇੱਕ ਮਹਿਲਾ ਇਸ ਪਰੇਸ਼ਾਨੀ ਨਾਲ ਜੂਝ ਰਹੀ ਹੈ। ਜੇਕਰ ਤੁਸੀਂ ਅਮਰੂਦ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਉਸ ਪਾਣੀ ਨਾਲ ਆਪਣੇ ਵਾਲ ਧੋਵੋ ਤਾਂ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ। ਜੇਕਰ ਜ਼ਿਆਦਾ ਗਰਮੀ ਕਾਰਨ ਤੁਹਾਡੇ ਚਿਹਰੇ ‘ਤੇ ਮੁਹਾਸੇ ਨਿਕਲ ਆਉਂਦੇ ਹਨ ਤਾਂ ਇਸ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ। ਇਸ ਦੇ ਨਾਲ ਮੁਹਾਸੇ ਠੀਕ ਹੋ ਜਾਣਗੇ।

ਵੱਧਦੀ ਉਮਰ ਨਾਲ ਤੁਹਾਡੇ ਚਿਹਰੇ ‘ਤੇ ਝੁਰੜੀਆਂ ਵੀ ਆ ਜਾਂਦੀਆਂ ਹਨ। ਪ੍ਰ੍ਰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ਨਾਲ ਝੂਰੜੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦਾ ਪੇਸਟ ਤਿਆਰ ਕਰਕੇ ਪ੍ਰਭਾਵਿਤ ਹਿੱਸੇ ‘ਤੇ ਲਗਾਓ ਫਰਕ ਸਾਫ ਦਿਖਾਈ ਦੇਵੇਗਾ। ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਪਾਣੀ ਨੂੰ ਦਿਨ ‘ਚ ਦੋ-ਚਾਰ ਵਾਰ ਚਹਿਰੇ ‘ਤੇ ਲਗਾਓ
ਇਸ ਨਾਲ ਦਾਗ-ਧੱਬੇ ਦੂਰ ਹੋ ਜਾਣਗੇ। ਇਸ ਦੇ ਪੱਤਿਆ ਦਾ ਪੇਸਟ ਵੀ ਲਗਾ ਸਕਦੇ ਹੋ। ਜੇਕਰ ਤੁਹਾਡੇ ਮੂੰਹ ‘ਚ ਛਾਲੇ ਹਨ ਤਾਂ ਇਸ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਇਸ ਨਾਲ ਦਿਨ ‘ਚ ਦੋ-ਤਿੰਨ ਵਾਰ ਗਰਾਰੇ ਕਰੋ ਅਰਾਮ ਮਿਲੇਗਾ। ਇਸ ਦਾ ਪਾਣੀ ਉਬਾਲ ਕੇ ਇਸ ਨਾਲ ਆਪਣੇ ਗੁਪਤ ਅੰਗ ਨੂੰ ਧੋਣ ਨਾਲ ਇੰਫੈਕਸ਼ਨ ਠੀਕ ਹੁੰਦਾ ਹੈ।

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleਲੁਧਿਆਣਾ: ਵਪਾਰੀ ਤੋਂ ਦੋ ਕਰੋੜ ਦਾ ਸੋਨਾ ਲੁੱਟਿਆ
Next articleਪਰਵਾਸੀ ਪੰਜਾਬੀਆਂ ਦੇ ਵਿਕਾਸ ਦਾ ਇਤਿਹਾਸਕ ਮੀਲ ਪੱਥਰ: