(ਸਮਾਜ ਵੀਕਲੀ)
ਦਿੱਲੀ ਦਾ ਇਹ ਘੋਲ ਲਮੇਰਾ
ਪੰਜਾਬੀ ਯੋਧਿਆਂ ਨੇ ਚਲਾਇਆ ।
ਹਾਕਮ ਦੀ ਅੜ ਭੰਨਣ ਖ਼ਾਤਰ
ਪੱਕਾ ਡੇਰਾ ਲਾਇਆ ।
ਕਾਨੂੰਨ ਕਾਲੇ ਬਣਾ ਕੇ ਹਾਕਮਾ
ਤੂੰ ਚੱਕਰਾਂ ਦੇ ਵਿਚ ਪਾਇਆ ।
ਜਾਗ ਪਿਆ ਹੁਣ ਬੱਚਾ ਬੱਚਾ
ਸਮਝੇ ਨਾ ਸਮਝਾਇਆ ।
ਅਖੇ ਬਾਪੂ ਤੋਂ ਆ ਨਈ ਹੋਣਾ
ਮੈਂ ਉਹਦੀ ਥਾਂ ਤੇ ਆਇਆ ।
ਜਤਿੰਦਰ ਭੁੱਚੋ
9464129202