ਸਮਾਜ ਵੀਕਲੀ
ਅੱਜ ਆਖਾਂ ਰਾਜਾ ਸਾਬ ਨੂੰ
ਕਦੀ ਮਹਿਲਾਂ ਵਿਚੋਂ ਬੋਲ
ਪੰਜਾਬ ਦਾ ਵੇੜਾ ਗਰਕਿਆ
ਹੁਣ ਤਾਂ ਅੱਖੀਅਾਂ ਖੋਲ
ਸੁੱਤਿਆਂ ਗੁਜ਼ਰੇ ਚਾਰ ਸਾਲ
ਫਿਰ ਵੋਟਾਂ ਆਈਆਂ ਕੋਲ
ਤੈਨੂੰ ਬੁੱਢੇ ਬੂਢੀਆਂ ਕੋਸਦੇ
ਪੈਨਸ਼ਨ ਦੀ ਵਹੀ ਫਰੋਲ
ਸੌ ਮੋਟਰਾਂ ਵਾਲੇ ਮੌਜ ਵਿੱਚ
ਵੀਹ ਗਜ਼ ਵਾਲ਼ੇ ਦਿਤੇ ਰੌਲ਼
ਭੇਟ ਨਸ਼ੇ ਦੀ ਚੜ੍ਹ ਰਹੇ
ਪੁੱਤ ਮਾਵਾਂ ਦੇ ਅਨਮੋਲ
ਮਾਸਟਰ ਵੀ ਭੁੱਖੇ ਮਰ ਗਏ
ਤੂੰ ਫਿਰ ਵੀ ਰਿਹਾ ਅਡੋਲ
ਬਿੰਦਰਾ ਨਾ ਨੀਦਰ ਟੁੱਟਦੀ
ਫੁੱਟ ਗਏ ਨੇ ਵੱਜ ਵੱਜ ਢੋਲ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly