(ਸਮਾਜ ਵੀਕਲੀ)
ਲੱਖ ਹੋਣ ਰੁਕਾਵਟਾਂ ਰੁਕਦੇ ਨਾ
ਕਦੀ ਹਾਕਮ ਅੱਗੇ ਝੁਕਦੇ ਨਾ
ਸੜਕਾਂ ਤੇ ਟਿਕਾਣਾ ਕਰ ਲੈਂਦੇ
ਛੱਡ ਨਿੱਘ ਰਜਾਈ ਗੱਦਿਆਂ ਦੀ
ਜਾਗਦੀਆਂ ਜ਼ਮੀਰਾਂ ਨੂੰ
ਕਦੀ ਲੋੜ ਨਾ ਪੈਂਦੀ ਸੱਦਿਆਂ ਦੀ
ਜਿਹੜੇ ਵਾਰਿਸ ਭਗਤ ਸਰਾਭੇ ਦੇ
ਜਿਹੜੇ ਚੇਲੇ ਨਾਨਕ ਬਾਬੇ ਦੇ
ਜਿਹੜੇ ਮਿੱਟੀ ਨੂੰ ਮਾਂ ਕਹਿੰਦੇ ਨੇ
ਜਿਹੜੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ
ਜਿਹੜੇ ਸੀਨੇ ਵਿੱਚ ਵਸਾ ਬੈਠੇ ਨੇ
ਸਿਖਿਆ ਆਪਣੇ ਵੱਡਿਆਂ ਦੀ
ਜਾਗਦੀਆਂ ਜ਼ਮੀਰਾਂ ਨੂੰ
ਕਦੀ ਲੋੜ ਨਾ ਪੈਂਦੀ ਸੱਦਿਆਂ ਦੀ
ਜਿਹਨੂੰ ਪਾਨ ਚੜੀ ਏ ਅਣਖਾਂ ਦੀ
ਜਿੰਨਾਂ ਰਾਖੀ ਕੀਤੀ ਕਣਕਾਂ ਦੀ
ਜਿਹੜੇ ਖੇਡੇ ਸੰਗ ਕਪਾਹਾਂ ਦੇ
ਜਿਹੜੇ ਰਾਹੀ ਸਿਦਕੀ ਰਾਹਾਂ ਦੇ
ਬੈਠ ਗੱਡੀ ਵਿੱਚ ਭੁੱਲੀ ਨੀ
ਜਿੰਨੂ ਕਰੀ ਸਵਾਰੀ ਗੱਡਿਆਂ ਦੀ
ਜਾਗਦੀਆਂ ਜ਼ਮੀਰਾਂ ਨੂੰ
ਕਦੀ ਲੋੜ ਨਾ ਪੈਂਦੀ ਸਦਿਆਂ ਦੀ
ਜਿਹੜੇ ਦਸਾਂ ਨੌਹਾਂ ਦੇ ਕਿਰਤੀ ਨੇ
ਜਿਹੜੇ ਰੱਖਦੇ ਨਿਰਮਲ ਬਿਰਤੀ ਨੇ
ਜਿਹੜੇ ਕਦਰ ਅੰਨ ਦੀ ਕਰਦੇ ਨੇ
ਧੱਕਾ ਕਰਦੇ ਤੇ ਨਾ ਜਰਦੇ ਨੇ
ਜਿਹੜੇ ਖੂਨ ਦੇ ਚੁਕਾਉਂਦੇ ਕੀਮਤ
ਬੋਲ ਜ਼ੁਬਾਨੋ ਕਢਿਆਂ ਦੀ
ਜਾਗਦੀਆਂ ਜ਼ਮੀਰਾਂ ਨੂੰ
ਕਦੀ ਲੋੜ ਨਾ ਪੈਂਦੀ ਸਦਿਆਂ ਦੀ
ਲਿਖਤ : ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011