ਫਗਵਾੜਾ (ਸਮਾਜਵੀਕਲੀ) : ਬੀਤੀ ਰਾਤ ਗੁਰਾਇਆ ਨੇੜੇ ਪੈਂਦੇ ਪਿੰਡ ਰੁੜਕਾ ਕਲਾ ’ਚ ਇਕ ਵਿਅਕਤੀ ਨੇ ਜਾਇਦਾਦ ਦੀ ਵੰਡ ਨੂੰ ਲੈ ਕੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਪੁਲੀਸ ਅਨੁਸਾਰ ਪ੍ਰਦੀਪ ਕੌਰ (28) ਪੁੱਤਰੀ ਗੁਰਪਾਲ ਸਿੰਘ (ਮਿ੍ਤਕ) ਦਾ ਦੋ ਵਰ੍ਹੇ ਪਹਿਲਾਂ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਪਿਤਾ ਕੋਲ ਰਹਿ ਰਹੀ ਸੀ। ਉਸ ਦੇ ਤਿੰਨ ਭਰਾ ਹਨ। ਉਸ ਦੇ ਦੋ ਭਰਾ ਰੇਸ਼ਮ ਸਿੰਘ ਤੇ ਗੁਰਦੀਪ ਸਿੰਘ ਲੁਧਿਆਣਾ ਰਹਿੰਦੇ ਹਨ ਜਦਕਿ ਨਰਾਇਣ ਸਿੰਘ ਪਿੰਡ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ 3-4 ਦਿਨਾਂ ਤੋਂ ਰੇਸ਼ਮ ਸਿੰਘ ਪਿੰਡ ਆਇਆ ਹੋਇਆ ਸੀ ਅਤੇ ਬੀਤੀ ਰਾਤ ਰੋਟੀ ਖਾਣ ਮੌਕੇ ਜਾਇਦਾਦ ਦੀ ਵੰਡ ਨੂੰ ਲੈ ਕੇ ਪਰਿਵਾਰ ਵਿੱਚ ਤਕਰਾਰ ਹੋਈ ਸੀ ਅਤੇ ਰੇਸ਼ਮ ਸਿੰਘ ਨੇ ਦੇਰ ਰਾਤ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਾਰ ਫ਼ਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।