ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਡੀ. ਈ. ਓ. ਮੱਸਾ ਸਿੰਘ ਸਿੱਧੂ ਸਮੇਤ ਸੇਵਾ ਮੁਕਤ ਖੇਡ ਅਧਿਆਪਕ ਸਨਮਾਨਿਤ

ਕੈਪਸਨ -- ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ (ਕਪੂਰਥਲਾ) ਮੱਸਾ ਸਿੰਘ ਸਿੱਧੂ ਅਤੇ ਹੋਰ ਸੇਵਾ ਮੁਕਤ ਖੇਡ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਉਪ ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਤੇ ਸੁਖਵਿੰਦਰ ਸਿੰਘ ਖੱਸਣ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਜ਼ਿਲ੍ਹਾ ਟੂਰਨਾਮੈਂਟ ਕਮੇਟੀ ਕਪੂਰਥਲਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਟੀਟਾ, ਪ੍ਰਬੰਧਕੀ ਸਕੱਤਰ ਸਹਾਇਕ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਖੱਸਣ ਤੇ ਸਟੇਟ ਅਵਾਰਡੀ ਰੌਸ਼ਨ ਖੇੜਾ ਦੀ ਅਗਵਾਈ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਸਨਮਾਨ ਸਮਾਰੋਹ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਕਪੂਰਥਲਾ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਦਾ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ,ਇਸੇ ਤਰ੍ਹਾਂ  ਸੇਵਾ – ਮੁਕਤ  ਏ .ਈ. ਓ ਅਮਰੀਕ ਸਿੰਘ, ਰਣਜੀਤ ਸਿੰਘ, ਸਾਬਕਾ ਹੈਡ ਮਾਸਟਰ ਸੁਖਵੰਤ ਸਿੰਘ, ਕੁਲਦੀਪ ਸਿੰਘ ਸੋਹਲ,ਬੂਟਾ ਰਾਮ ਸਹੋਤਾ, ਕੁਲਜੀਤ ਸਿੰਘ ਬੱਲ, ਕਰਣ ਕੁਮਾਰ ਆਦਿ ਖੇਡ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਵੱਲੋਂ ਉਮਰ ਭਰ ਖੇਡਾਂ ਦੇ ਖੇਤਰ ਵਿੱਚ ਨਿਭਾਈਆਂ  ਸ਼ਾਨਦਾਰ ਸੇਵਾਵਾਂ ਬਦਲੇ ਯਾਦ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ।

ਉਕਤ ਸਨਮਾਨ ਸਮਾਰੋਹ ਵਿਚ ਉਹ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਪ੍ਰਿੰਸੀਪਲ ਨਵਚੇਤਨ ਸਿੰਘ, ਲੈਕਚਰਾਰ ਸਰਜੀਤ ਸਿੰਘ ਥਿੰਦ, ਡੀਪੀਈ ਪਰਮਜੀਤ ਸਿੰਘ, ਸਾਜਨ ਕੁਮਾਰ,ਮਨਜਿੰਦਰ ਸਿੰਘ,ਜਗੀਰ ਸਿੰਘ,ਰੋਹਿਤ ਸ਼ੋਰੀ,ਸੁਖਵਿੰਦਰ ਸਿੰਘ ਗੋਲਡੀ ,ਇੰਦਰਜੀਤ ਸਿੰਘ,ਸਰਬਜੀਤ ਸਿੰਘ ਖਾਲਸਾ ਤੇ ਲਵਜੀਤ ਸਿੰਘ ਆਦਿ ਉਚੇਚੇ ਤੌਰ ਉਤੇ ਹਾਜਰ ਹੋਏ। ਜਿਹਨਾ ਦਾ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ  ਸੈਕੰਡਰੀ  (ਖੇਡਾਂ)  ਸੁਖਵਿੰਦਰ ਸਿੰਘ ਜੰਮੂ ਨੇ ਧੰਨਵਾਦ ਕੀਤਾ।

Previous article16 ਲੱਖ ਰੁਪੈ ਦੀ ਲਾਗਤ ਨਾਲ ਅਹਿਮਦਪੁਰ ਸਕੂਲ ਵਿਖੇ ਬਣੇ ਨਵੇਂ ਬਲਾਕ ਦਾ ਉਦਘਾਟਨ
Next articleਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ