*”ਜਸਟ ਵਨ ਜਿਮ” ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਰੋਆ ਬਣਾਉਣਾ ਅਤੇ ਨਸ਼ਾ ਮੁਕਤ ਰੱਖਣਾ ਹੈ – ਅਸ਼ੋਕ ਸੰਧੂ ਨੰਬਰਦਾਰ*

*ਫੋਟੋ : ਜਸਟ ਵਨ ਜਿਮ ਦਾ ਉਦਘਾਟਨ ਕਰਦੇ ਹੋਏ ਕੇਵਲ ਸਿੰਘ ਤੱਖਰ, ਅਸ਼ੋਕ ਸੰਧੂ, ਜਗਤ ਮੋਹਨ ਸ਼ਰਮਾਂ, ਗੁਰਵਿੰਦਰ ਸੋਖਲ, ਅਸ਼ਵਨੀ ਕੋਹਲੀ ਅਤੇ ਹੋਰ ਪਤਵੰਤੇ।*
ਨੂਰਮਹਿਲ – (ਹਰਜਿੰਦਰ ਛਾਬੜਾ) ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਿੱਥੇ ਪੰਜਾਬ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਉੱਥੇ ਸੁਚੱਜੀ ਸੋਚ ਰੱਖਣ ਵਾਲੀਆਂ ਸਖਸ਼ੀਅਤਾਂ ਵੀ ਨੌਜਵਾਨੀ ਨੂੰ ਨਸ਼ੇ ਦੀ ਦਲ ਦਲ ਵਿੱਚ ਧੱਸਣ ਤੋਂ ਬਚਾਉਣ ਦਾ ਕੋਈ ਨਾ ਕੋਈ ਸੁਚੱਜਾ ਉਪਰਾਲਾ ਕਰਦੀਆਂ ਰਹਿੰਦੀਆਂ ਹਨ। ਇਹੋ ਜਿਹੀ ਉਸਾਰੂ ਸੋਚ ਲੈ ਕੇ ਵਿਦੇਸ਼ ਤੋਂ ਪਰਤੇ ਨੂਰਮਹਿਲ ਨਿਵਾਸੀ ਗੁਰਵਿੰਦਰ ਸੋਖਲ ਨੇ ਨਕੋਦਰ ਵਿਖੇ ਆਧੁਨਿਕ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਨਾਲ ਲੈਸ “ਜਸਟ ਵਨ ਜਿਮ” ਨਾਮ ਦੇ ਬੈਨਰ ਹੇਠ ਨਵਾਂ ਦੂਸਰਾ ਜਿਮ ਖੋਲ੍ਹਿਆ ਹੈ ਜਿਸਦਾ ਉਦਘਾਟਨ ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਜਗਤ ਮੋਹਨ ਸ਼ਰਮਾ, ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਲਾਇਨ ਅਸ਼ੋਕ ਸੰਧੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੇਵਲ ਸਿੰਘ ਤੱਖਰ, ਕੌਂਸਲਰ ਅਸ਼ਵਨੀ ਕੋਹਲੀ, ਲਾਇਨ ਰਾਜ ਕੁਮਾਰ ਸੋਹਲ ਨੇ ਸਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਕਿਹਾ ਵੱਡੇ ਪੱਧਰ ਤੇ ਇਹੋ ਜਿਹੇ ਜਿਮ ਖੋਲਣੇ ਸਮੇਂ ਦੀ ਪ੍ਰਮੁੱਖ ਮੰਗ ਹਨ। ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਦੱਸਿਆ ਕਿ ਜਸਟ ਵਨ ਜਿਮ ਦਾ ਮੁੱਖ ਉਦੇਸ਼  ਨੌਜਵਾਨਾਂ ਨੂੰ ਨਰੋਆ ਬਣਾਉਣਾ ਅਤੇ ਨਸ਼ਿਆਂ ਦੇ ਵੱਗ ਰਹੇ ਦਰਿਆ ਤੋਂ ਬਚਾਕੇ ਰੱਖਣਾ ਹੈ। ਜਿਮ ਦੇ ਸੰਚਾਲਕ/ਟ੍ਰੇਨਰ ਗੁਰਵਿੰਦਰ ਸੋਖਲ ਅਤੇ ਵਰਿੰਦਰ ਸੋਖਲ ਨੇ ਦੱਸਿਆ ਕਿ ਨੂਰਮਹਿਲ ਦੀ ਤਰਾਂ ਨਕੋਦਰ ਵਿਖੇ ਵੀ ਜਿਮ ਵਿੱਚ ਲੜਕੀਆਂ ਵਾਸਤੇ ਵਿਸ਼ੇਸ਼ ਸਮਾਂ ਹੋਵੇਗਾ ਅਤੇ ਵਿਸ਼ੇਸ਼ ਦੇਖ-ਰੇਖ ਐਕਸਰਸਾਇਜਸ ਕਾਰਵਾਈਆਂ ਜਾਣਗੀਆਂ। ਇਸ ਜਿਮ ਵਿੱਚ ਸਾਰੇ ਡਾਇਟ ਪ੍ਰੋਡਕਟਸ ਵੀ ਸ਼ੁੱਧ ਸ਼ਾਕਾਹਾਰੀ ਹੋਣਗੇ। ਸਟੀਮ ਬਾਥ ਵੀ ਔਰਤਾਂ-ਮਰਦਾਂ ਵਾਸਤੇ ਵਿਸ਼ੇਸ਼ ਤੌਰ ਤੇ ਵੱਖਰੇ ਤਿਆਰ ਕੀਤੇ ਗਏ ਹਨ।
                ਇਸ ਉਦਘਾਟਨ ਮੌਕੇ ਲਾਇਨ ਹੇਮੰਤ ਸ਼ਰਮਾਂ, ਸਮਾਜ ਸੇਵੀ ਅਸ਼ੋਕ ਪੁਰੀ, ਸੀਤਾ ਰਾਮ ਸੋਖਲ, ਲਾਇਨ ਬਬਿਤਾ ਸੰਧੂ, ਰਿਸ਼ੂ ਸ਼ਰਮਾਂ, ਦਿਨਕਰ ਸੰਧੂ, ਰਮਾ ਸੋਖਲ, ਵਿਸ਼ਵਜੀਤ ਸਿੰਘ ( ਚੰਡੀਗੜ੍ਹ ਅਕੈਡਮੀ), ਸੋਨੀਆਂ ਸੋਖਲ, ਅਸ਼ੋਕ ਕੁਮਾਰ ਗਾਬਾ, ਨੀਤੂ ਸੋਖਲ, ਵਿਸ਼ਾਲ ਤੱਕਿਆਰ, ਊਸ਼ਾ ਸੋਹਲ , ਕਾਲਾ ਨਿੱਜਰ, ਆਰਕੀਟੈਕਟ ਰਣਜੀਤ, ਚਰਨਪ੍ਰੀਤ ਸਿੰਘ, ਅੰਕੂ ਗਾਬਾ, ਸਾਹਿਲ ਦਿਓਲ, ਆਸ਼ੀਸ਼ ਗਾਬਾ, ਕਪਿਲ ਧੰਮੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਤਿਕਾਰ ਯੋਗ ਸ਼ਖ਼ਸੀਅਤਾਂ ਮੌਜੂਦ ਸਨ।
Previous articleUS shutdown becomes longest on record
Next articleNeed Proportional representation at all level to democratize Indian power structure