ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਜਦਕਿ ਸਸ਼ਸਤਰ ਸੀਮਾ ਬਲ ਦੀ ਸਾਬਕਾ ਮੁਖੀ ਅਰਚਨਾ ਰਾਮਾਸੁੰਦਰਮ, ਮਹਾਰਾਸ਼ਟਰ ਦੇ ਸਾਬਕਾ ਮੁੱਖ ਸਕੱਤਰ ਦਿਨੇਸ਼ ਕੁਮਾਰ ਜੈਨ, ਮਹੇਂਦਰ ਸਿੰਘ ਤੇ ਇੰਦਰਜੀਤ ਪ੍ਰਸਾਦ ਗੌਤਮ ਨੂੰ ਗ਼ੈਰ ਨਿਆਂਇਕ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਸਟਿਸ ਦਿਲੀਪ ਬੀ ਭੋਸਲੇ, ਪਰਦੀਪ ਕੁਮਾਰ ਮੋਹੰਤੀ, ਅਭਿਲਾਸ਼ਾ ਕੁਮਾਰੀ ਤੇ ਅਜੈ ਕੁਮਾਰ ਤ੍ਰਿਪਾਠੀ ਲੋਕਪਾਲ ਦੇ ਨਿਆਂਇਕ ਮੈਂਬਰ ਹੋਣਗੇ।

Previous articleਵਾਦੀ ਵਿਚ ਸਕੂਲ ਅਧਿਆਪਕ ਦੀ ਪੁਲੀਸ ਹਿਰਾਸਤ ’ਚ ਮੌਤ
Next articleਕਿਸਾਨ ਯੂਨੀਅਨ ਨੇ ਫਿਰੋਜ਼ਪੁਰ ਲੁਧਿਆਣਾ ਮਾਰਗ ਕੀਤਾ ਬੰਦ