ਜਸਟਿਸ ਅਰੁਣ ਮਿਸ਼ਰਾ ਵੱਲੋਂ ਕੋਵਿਡ19 ਦੇ ਹਵਾਲੇ ਨਾਲ ਵਿਦਾਇਗੀ ਸਮਾਗਮ ਨੂੰ ਨਾਂਹ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਦੇ ਜੱਜ ਜਸਟਿਸ ਅਰੁਣ ਮਿਸ਼ਰਾ ਨੇ ਕੋਵਿਡ-19 ਕਰਕੇ ਬਣੇ ਮੌਜੂਦਾ ਹਾਲਾਤ ਦੇ ਹਵਾਲੇ ਨਾਲ ਬਾਰ ਐਸੋਸੀੲੇਸ਼ਨਾਂ ਵੱਲੋਂ ਉਨ੍ਹਾਂ ਦੀ ਵਿਦਾਇਗੀ ਲਈ ਰੱਖੇ ਸਮਾਗਮਾਂ ’ਚ ਸ਼ਿਰਕਤ ਦੇ ਸੱਦੇ ਨੂੰ ਨਾਂਹ ਕਰ ਦਿੱਤੀ ਹੈ। ਜਸਟਿਸ ਮਿਸ਼ਰਾ 2 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਜਸਟਿਸ ਮਿਸ਼ਰਾ 7 ਜੁਲਾਈ 2014 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ। ਮੰਗਲਵਾਰ ਨੂੰ ਸੇਵਾ ਮੁਕਤੀ ਤੋਂ ਪਹਿਲਾਂ ਉਹ ਟੈਲੀਕਾਮ ਕੰਪਨੀਆਂ ਵੱਲ ਏਜੀਆਰ ਦੇ ਬਕਾਇਆ ਸਮੇਤ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਹੱਤਕ ਮਾਮਲੇ ਵਿੱਚ ਫੈਸਲਾ ਸੁਣਾ ਸਕਦੇ ਹਨ।

Previous articleਕੇਂਦਰ ਵੱਲੋਂ ਅਯੋਗ ਤੇ ਭ੍ਰਿਸ਼ਟ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ
Next articleਮੋਗਾ ਸਕੱਤਰੇਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਵਾਲੇ ਦੋਵੇਂ ਮੁਲਜ਼ਮ ਦਿੱਲੀ ਪੁਲੀਸ ਵੱਲੋਂ ਕਾਬੂ