ਜਸਕਰਨ ਸਿੰਘ ਕੰਗ ਦੇ ਕਤਲ ਮਾਮਲੇ ‘ਚ ਸਾਮਲ ਦੋ ਨੂੰ ਉਮਰ ਕੈਦ ਅਤੇ ਦੋ ਨੂੰ 16 ਸਾਲ ਦੀ ਜੇਲ

ਲੰਡਨ – (ਰਾਜਵੀਰ ਸਮਰਾ) ਬੀਤੇ ਵਰ੍ਹੇ 6 ਜਨਵਰੀ ਨੂੰ ਡਡਲੀ ਵਿਖੇ ਸਟੋਰਬਿ੍ਜ ਰੋਡ ਸਥਿਤ ਇੱਕ ਦੁਕਾਨ ਦੇ ਉਪਰਲੇ ਫਲੈਟ ਵਿੱਚ ਕਤਲ ਹੋਏ 24 ਸਾਲਾ ਜਸਕਰਨ ਸਿੰਘ ਕੰਗ ਸਬੰਧੀ ਬ੍ਰਮਿੰਘਮ ਕਰਾਊਨ ਕੋਰਟ ਵਿੱਚ ਦੋ ਨੂੰ ਉਮਰ ਕੈਦ ਅਤੇ ਦੋ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਕਤਲ ਮਾਮਲੇ ‘ਚ ਪੰਜ ਵਿਅਕਤੀਆਂ ਖਿਲਾਫ ਮਾਮਲਾ ਚੱਲ ਰਿਹਾ ਸੀ | ਅਦਾਲਤ ਵਿੱਚ ਫਲੈਟ ਦੇ ਇੱਕ ਕਿਰਾਏਦਾਰ ਐਲਕ ਕਲਾਰਕ ਨੇ ਅਦਾਲਤ ਵਿੱਚ ਦੱਸਿਆ ਕਿ ਜਦ ਫਲੈਟ ਦਾ ਮੁੱਖ ਦਰਵਾਜ਼ਾ ਜ਼ੋਰ ਦੀ ਖੜਕਾਉਣ ਦੀ ਅਵਾਜ਼ ਸੁਣੀ ਤਾਂ ਉਹ ਆਪਣੀ ਸਾਥਣ ਨਾਲ ਕਮਰੇ ਵਿੱਚ ਸੀ ਅਤੇ ਜਦ ਉਨ੍ਹਾਂ ਕਮਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਚਾਕੂਆਂ ਸਮੇਤ ਵਿਅਕਤੀਆਂ ਨੂੰ ਦੇਖਦਿਆਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ | ਉਸ ਨੇ ਕਿਹਾ ਕਿ ਹਮਲਾਵਰਾਂ ਨੇ ਮੂੰਹ ਢਕੇ ਹੋਏ ਸਨ ਅਤੇ ਟੋਪੀਆਂ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ | ਉਸ ਨੇ ਅਦਾਲਤ ਨੂੰ ਦੱਸਿਆ ਕਿ ਫਲੈਟ ਹੇਠਲੀ ਦੁਕਾਨ ਚਲਾ ਰਹੇ ਜਸਕਰਨ ਦੀ ਧੌਣ ਤੇ ਚਾਕੂ ਰੱਖ ਕੇ ਹਮਲਾਵਰਾਂ ਨੇ ਪੁਛਿਆ ਕਿ ਖਾਣਾ ਕਿੱਥੇ ਹੈ, ਜਿਸ ਦਾ ਮਤਲਬ ਡਰਗ ਤੋਂ ਸੀ |

ਜਦ ਕੰਗ ਨੇ ਛੱਤ ਵਿੱਚੋਂ ਛੁਪਾਇਆ ਪੈਕੇਟ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੰਗ ਦੀ ਵੱਖੀ ਵਿੱਚ ਛੁਰੇ ਦੇ ਕਈ ਵਾਰ ਕੀਤੇ ਅਤੇ ਜਖ਼ਮੀ ਕਰਕੇ ਸੁੱਟ ਗਏ | ਗਵਾਹ ਨੇ ਕਿਹਾ ਕਿ ਉਸ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਟੋਰਬਿ੍ਜ ਰੋਡ ਵੱਲ ਭੱਜ ਗਏ | ਅਦਾਲਤ ਨੇ ਇਸ ਮਾਮਲੇ ਵਿੱਚ 18 ਸਾਲਾ ਜੇਮਸ ਪੀਕ ਅਤੇ 19 ਸਾਲਾ ਡੋਂਟੇਅ ਐਲਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦ ਕਿ ਲੋਅਰ ਗੋਰਨਲ ਦੇ 18 ਸਾਲਾ ਜੋਸੂਆ ਕੈਂਬਲ ਨੂੰ 10 ਸਾਲ ਕੈਦ ਅਤੇ ਮਾਈਕਲ ਕਨਿੰਘਮ ਨੂੰ 6 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ |

Previous articleਸ਼ਰਾਬ ਦੀ ਤਸਕਰੀ ਦੌਰਾਨ ਟੈਕਸ ਦੀ ਹੇਰਾਫੇਰੀ ਦੇ ਮਾਮਲੇ ਵਿਚ ਢਿੱਲੋਂ ਨੂੰ 53 ਹਜਾਰ ਪੌਂਡ ਵਾਪਸ ਕਰਨ ਦੇ ਹੁਕਮ 
Next articleNew funding to research health impact of climate change