ਜਵਾਹਰ ਨਗਰ ਕੈਂਪ ਵੱਲ ਜਾਣ ਦੇ ਰਸਤੇ ਬੰਦ

ਲੁਧਿਆਣਾ (ਸਮਾਜਵੀਕਲੀ) : ਸਨਅਤੀ ਸ਼ਹਿਰ ਦੇ ਮਸ਼ਹੂਰ ਬਾਜ਼ਾਰ ਜਵਾਹਰ ਨਗਰ ਕੈਂਪ ’ਚ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਪੁਲੀਸ ਨੇ ਸਾਰੇ ਰਸਤੇ ਬੰਦ ਕਰਵਾ ਦਿੱਤੇ ਹਨ। ਮਾਰਕੀਟ ’ਚ ਦੁਕਾਨਾਂ ਤਾਂ ਖੁੱਲ੍ਹੀਆਂ ਹਨ, ਪਰ 8 ਗਲੀਆਂ ਵਾਲੇ ਬਾਜ਼ਾਰ ’ਚ ਸਿਰਫ਼ ਇੱਕ ਗਲੀ ਦਾ ਹੀ ਰਸਤਾ ਖੋਲ੍ਹਿਆ ਗਿਆ ਹੈ, ਜਿੱਥੋਂ ਵਾਹਨਾਂ ਨੂੰ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ।

ਜਵਾਹਰ ਨਗਰ ਕੈਂਪ ਲੁਧਿਆਣਾ ਦੀ ਵੱਡੀ ਮਾਰਕੀਟ ਹੈ। ਸ਼ਨਿਚਰਵਾਰ ਤੇ ਐਤਵਾਰ ਬੰਦ ਦੌਰਾਨ ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਕਿ ਸਰਕਾਰ ਵੱਲੋਂ ਪੂਰਨ ਲੌਕਡਾਊਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਾਰਕੀਟ ਤੇ ਮੇਨ ਬਾਜ਼ਾਰ ਬੰਦ ਹੋ ਜਾਣਗੇ। ਸੋਮਵਾਰ ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹੇ ਤਾਂ ਪੂਰੇ ਬਾਜ਼ਾਰ ’ਚ ਲੋਕਾਂ ਦਾ ਕਾਫ਼ੀ ਆਉਣਾ ਜਾਣਾ ਰਿਹਾ ਤੇ ਬਾਜ਼ਾਰ ’ਚ ਕਾਫ਼ੀ ਭੀੜ ਹੋ ਗਈ।

ਹਾਲਾਂਕਿ ਦੁਕਾਨਦਾਰਾਂ ਨੇ ਆਪਣੇ ਵੱਲੋਂ ਸਮਾਜਿਕ ਦੂਰੀ ਬਣਾਉਣ ਦੀ ਪੂਰੀ ਪਾਲਣਾ ਕੀਤੀ, ਪਰ ਲੋਕ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਜਦੋਂ ਪੁਲੀਸ ਨੂੰ ਸੂਚਨਾ ਮਿਲੀ ਤਾਂ ਪੁਲੀਸ ਨੇ ਜਾਮ ਖੁੱਲ੍ਹਵਾ ਕੇ ਮੁੱਖ ਬਾਜ਼ਾਰ ਨੂੰ ਜਾਣ ਵਾਲੇ ਸਾਰੇ ਰਸਤੇ ਕੋਚਰ ਮਾਰਕੀਟ ਵੱਲੋਂ ਬੰਦ ਕਰਵਾ ਦਿੱਤੇ।

Previous articleਰਾਤ ਅੱਠ ਵਜੇ ਤਕ ਹੋਟਲਾਂ ਤੇ ਰੈਸਟੋਰੈਂਟਾਂ ’ਚ ਬੈਠਣ ਦੀ ਖੁੱਲ੍ਹ
Next articleਦਰਜਾ ਚਾਰ ਕਾਮਿਆਂ ਵੱਲੋਂ ਸਰਕਾਰ ਨੂੰ ਅਲਟੀਮੇਟਮ