ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਕਰੋਨਾ ਪਾਜ਼ੇਟਿਵ

ਨਵੀਂ ਦਿੱਲੀ (ਸਮਾਜ ਵੀਕਲੀ) :ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਕਰੋਨਾਵਾਇਰਸ ਟੈਸਟ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਲਾਗ ਦੇ ਕੁਝ ਲੱਛਣ ਮਹਿਸੂਸ ਹੋਣ ਤੋਂ ਬਾਅਦ ਊਨ੍ਹਾਂ ਨੇ ਕਰੋਨਾਵਾਇਰਸ ਦਾ ਟੈਸਟ ਕਰਵਾਇਆ ਸੀ। ਸ੍ਰੀ ਸ਼ੇਖਾਵਤ ਨੇ ਟਵੀਟ ਕੀਤਾ, ‘‘ਕੁਝ ਲੱਛਣ ਵਿਕਸਤ ਹੋਣ ਤੋਂ ਬਾਅਦ ਮੈਂ ਕਰੋਨਾਵਾਇਰਸ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਡਾਕਟਰਾਂ ਦੀ ਸਲਾਹ ’ਤੇ ਹਸਪਤਾਲ ਵਿੱਚ ਭਰਤੀ ਹੋ ਰਿਹਾ ਹਾਂ।

Previous articleਭੂਸ਼ਣ ਗ਼ਲਤੀ ਮੰਨੇ ਤਾਂ ਨਰਮੀ ਵਰਤਾਂਗੇ: ਸੁਪਰੀਮ ਕੋਰਟ
Next articleਮੋਦੀ ਨੇ ਪਿਛਲੇ ਛੇ ਸਾਲਾਂ ’ਚ ਅਸੰਗਠਿਤ ਅਰਥਚਾਰੇ ਨੂੰ ਤਬਾਹ ਕੀਤਾ: ਰਾਹੁਲ ਗਾਂਧੀ