ਜਲੰਧਰ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ) : ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਵੇਰੇ 32 ਕੋਰੋਨਾ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੁੜ ਹੁਣ 5 ਪਾਜ਼ੇਟਿਵ ਕੇਸ ਪਾਏ ਗਏ।
ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਹੁਣ ਮਿਲੇ 5 ਮਰੀਜ਼ਾਂ ਦੀਆਂ ਕੋਰੋਨਾ ਦੀਆਂ ਰਿਪੋਰਟਾਂ ‘ਚੋਂ 4 ਮਰੀਜ਼ਾਂ ਦੀਆਂ ਰਿਪੋਰਟਾਂ ਪ੍ਰਾਈਵੇਟ ਲੈਬ ‘ਚੋਂ ਪ੍ਰਾਪਤ ਹੋਈਆਂ ਹਨ।
ਐੱਸ. ਐੱਸ. ਪੀ. ਦਿਹਾਤੀ ਦੇ ਕੋਰੋਨਾ ਟੈਸਟ ਦੀ ਜਾਂਚ ਸਿਵਲ ਹਸਪਤਾਲ ‘ਚ ਟਰੂਨੇਟ ਮਸ਼ੀਨ ਰਾਹੀਂ ਕੀਤੀ ਗਈ ਸੀ, ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਐੱਸ. ਐੱਸ. ਪੀ. ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਸਿਹਤ ਮਹਿਕਮੇ ‘ਚ ਹਫੜਾ-ਦਫੜੀ ਮਚ ਗਈ ਹੈ। ਸਿਹਤ ਮਹਿਕਮੇ ਵੱਲੋਂ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਥੇ ਦੱਸ ਦੇਈਏ ਕਿ ਅੱਜ ਜਲੰਧਰ ‘ਚ ਕੁੱਲ 37 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ ‘ਚ ਇਕੋ ਪਰਿਵਾਰ ਦੇ 6 ਮੈਂਬਰ ਵੀ ਸ਼ਾਮਲ ਹਨ। ਇਹ ਪਰਿਵਾਰ ਕੱਟੜਾ ਮੁਹੱਲਾ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਹੈ। ਇਸ ਦੇ ਇਲਾਵਾ ਮਖਦੂਮਪੁਰਾ, ਭਾਰਗੋ ਕੈਂਪ, ਬਸਤੀ ਬਾਵਾ ਖੇਲ, ਸੰਤ ਨਗਰ, ਰਾਮ ਨਗਰ, ਪਿੰਡ ਰਾਏਪੁਰ ਸਮਤੇ ਕਈ ਇਲਾਕਿਆਂ ਨਾਲ ਸਬੰਧਤ ਹਨ।